ਸੰਜੀਵ ਬੱਬੀਚਮਕੌਰ ਸਾਹਿਬ, 13 ਅਪਰੈਲਅਨਾਜ ਮੰਡੀ ਚਮਕੌਰ ਸਾਹਿਬ ਵਿਖੇ ਮਾਰਕੀਟ ਕਮੇਟੀ ਦੇ ਸਕੱਤਰ ਅਰਵਿੰਦ ਸਿੰਘ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਕਣਕ ਦਾ ਝਾੜ 20 ਕੁਇੰਟਲ ਪ੍ਰਤੀ ਏਕੜ ਤੋਂ ਵੀ ਵੱਧ ਨਿਕਲਿਆ ਹੈ। ਉਨ੍ਹਾਂ ਮੰਡੀ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿੱਚ ਕਣਕ ਨੂੰ ਸਾਫ ਕਰਕੇ ਲਿਆਉਣ ਤਾਂ ਜੋ ਕਿ ਉਨ੍ਹਾਂ ਨੂੰ ਕਣਕ ਦਾ ਸਹੀ ਭਾਅ ਮਿਲ ਸਕੇ। ਉਨ੍ਹਾਂ ਮੰਡੀ ਦੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਵੀ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਮੰਡੀ ਵਿੱਚ ਅੱਜ ਗੁਰਦੇਵ ਸਿੰਘ ਕੰਗ ਦੀ ਆੜ੍ਹਤ ਤੇ ਕਿਸਾਨ ਗੁਰਜੋਤ ਸਿੰਘ ਪਿੰਡ ਕੰਧੋਲਾ ਦੀ 150 ਕੁਇੰਟਲ ਕਣਕ ਸਰਕਾਰੀ ਖਰੀਦ ਏਜੰਸੀ ਵੇਅਰਹਾਊਸ ਵੱਲੋਂ ਖਰੀਦ ਕੀਤੀ ਗਈ। ਮੰਡੀ ਵਿੱਚ ਚਾਰ ਸਰਕਾਰੀ ਏਜੰਸੀਆਂ ਪਨਗ੍ਰੇਨ, ਪਨਸਪ, ਵੇਅਰਹਾਊਸ ਅਤੇ ਮਾਰਕਫੈੱਡ ਕਣਕ ਖ਼ਰੀਦ ਰਹੀਆਂ ਹਨ। ਇਸ ਮੌਕੇ ਆੜ੍ਹਤੀ ਉੱਜਲ ਸਿੰਘ, ਮਨਜੀਤ ਸਿੰਘ ਕੰਗ, ਨੈਬ ਸਿੰਘ, ਮੇਜਰ ਸਿੰਘ ਮਾਂਗਟ, ਤਰਲੋਚਨ ਸਿੰਘ ਭੰਗੂ, ਬਹਾਦਰ ਸਿੰਘ ਤੁੰਗ, ਬਲਜੀਤ ਸਿੰਘ ਅਤੇ ਜਸਵੀਰ ਸਿੰਘ ਹਾਜ਼ਰ ਸਨ।