ਖੇਤਰੀ ਪ੍ਰਤੀਨਿਧਪਟਿਆਲਾ, 7 ਜੂਨਜੂਨ ’84 ਦੀ 41ਵੀਂ ਵਰੇਗੰਢ ਨੂੰ ਸਮਰਪਿਤ ਇੱਥੇ ਵੱਖ ਵੱਖ ਥਾਈਂ ਅਰਦਾਸ ਸਮਾਗਮ ਕਰਵਾਏ ਗਏ। ਇਸ ਤਹਿਤ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਜੂਨ 1984 ਦੌਰਾਨ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਕੇ ਸਿੱਖ ਕੌਮ ਨੂੰ ਅਜਿਹਾ ਜ਼ਖ਼ਮ ਅਤੇ ਦਰਦ ਦਿੱਤਾ, ਜੋ ਅੱਜ ਵੀ ਨਾਸੂਰ ਬਣਿਆ ਹੋਇਆ ਹੈ। ਅਫਸੋਸ ਕਿ ਅਜਿਹੀ ਕਾਰਵਾਈ ਲਈ ਕਿਸੇ ਵੀ ਪਾਰਟੀ ਦੀ ਹਕੂਮਤ ਨੇ ਕਦੇ ਖੇਦ ਵੀ ਨਹੀਂ ਪ੍ਰਗਟਾਇਆ, ਜੋ ਸਿੱਖਾਂ ਨੂੰ ਆਪਣੇ ਹੀ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਉਣ ਦੇ ਤੁੱਲ ਹੈ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਭਾਰਤੀ ਫੌਜਾਂ ਵੱਲੋਂ ਕੀਤਾ ਗਿਆ ਹਮਲਾ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਾ ਕਦਮ ਸੀ। ਜੂਨ 1984 ਦੌਰਾਨ ਧਰਮ ਦੀ ਰੱਖਿਆ ਕਰਦਿਆਂ ਸੰਘਰਸ਼ੀ ਯੋਧਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਰਨਲ ਭਾਈ ਸ਼ੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ ਅਨੇਕਾਂ ਹੀ ਸਿੰਘਾਂ ਨੇ ਭਾਰਤੀ ਫੌਜਾਂ ਨੂੰ ਮੂੰਹ ਤੋੜਵਾਂ ਜਵਾਬ ਦਿੰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸਬਕ ਸਿਖਾਇਆ ਕਿ ਅਜਿਹੇ ਹਮਲਿਆਂ ਨੂੰ ਸਿੱਖ ਕੌਮ ਕਦੇ ਵੀ ਅਜਿਹੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ।ਜੂਨ 1984 ਦੌਰਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸੁਖਦੇਵ ਸਿੰਘ, ਸਾਬਕਾ ਮੈਨੇਜਰ ਅਜੈਬ ਸਿੰਘ ਗਿੱਲ ਅਤੇ ਭਾਈ ਨਵਲ ਸਿੰਘ, ਜਿਨ੍ਹਾਂ ਦੇ ਭਰਾ ਇਸ ਸਾਕੇ ਦੌਰਾਨ ਸ਼ਹੀਦ ਹੋ ਗਏ ਸਨ ਨੂੰ ਸਿਰੋਪਾਉ ਭੇਟ ਕੀਤਾ। ਇਸ ਮੌਕੇ ਮੈਨੇਜਰ ਭਾਗ ਸਿੰਘ ਚੌਹਾਨ, ਸਮੇਤ ਅਕਾਲੀ ਆਗੂ ਇੰਦਰਮੋਹਨ ਸਿੰਘ ਬਜਾਜ, ਸੁਰਿੰਦਰ ਸਿੰਘ ਘੁਮਾਣਾ, ਜੋਗਿੰਦਰ ਸਿੰਘ ਪੰਛੀ, ਸੁਖਜੀਤ ਸਿੰਘ ਬਘੌਰਾ, ਮਨਪ੍ਰੀਤ ਸਿੰਘ ਚੱਢਾ, ਮਨਜੀਤ ਸਿੰਘ ਚਹਿਲ, ਸ਼ਬਦ ਪ੍ਰਚਾਰ ਸਭਾ ਦੇ ਭਗਵੰਤ ਸਿੰਘ ਹਾਜ਼ਰ ਸਨ।