For the best experience, open
https://m.punjabitribuneonline.com
on your mobile browser.
Advertisement

ਘੁੱਗੀ ਅਤੇ ਮੱਖੀ

04:27 AM Mar 01, 2025 IST
ਘੁੱਗੀ ਅਤੇ ਮੱਖੀ
Advertisement

ਗੁਰਿੰਦਰ ਸਿੰਘ ਸੰਧੂਆਂ
ਆਬ ਪੀਣ ਲਈ ਨਦੀ ਕਿਨਾਰੇ, ਮੱਖੀ ਉੱਡ ਕੇ ਜਾਂਦੀ।
ਪੈਰ ਨਾ ਟਿਕਿਆਂ ਤੇਜ਼ ਵਹਾ ਦੇ, ਜਾਂਦੀ ਗੋਤੇ ਖਾਂਦੀ।
ਏਸ ਦ੍ਰਿਸ਼ ਨੂੰ ਤੱਕ ਕੇ ਘੁੱਗੀ ਬੈਠੀ ਜੁਗਤ ਬਣਾਵੇ।
ਡੁੱਬਦੇ ਨੂੰ ਜੇ ਤਿਣਕਾ ਮਿਲ ਜੇ, ਪਲ ਵਿੱਚ ਪਾਰ ਲਗਾਵੇ।

Advertisement

ਘੁੱਗੀ ਨੇ ਜਦ ਵੱਲ ਮੱਖੀ ਦੇ ਪੱਤਾ ਤੋੜ ਵਗਾਇਆ।
ਮਾਰ ਟਪੂਸੀ ਬੈਠੀ ਮੱਖੀ, ਪਲ ਨਾ ਸਮਾਂ ਗਵਾਇਆ।
ਕੋਸ਼ਿਸ਼ ਕੀਤੀ ਦੋਵਾਂ ਵੱਲੋਂ, ਸਫਲ ਹੋਂਵਦੀ ਜਾਵੇ।
ਡੁੱਬਦੇ ਨੂੰ ਜੇ ਤਿਣਕਾ ਮਿਲ ਜੇ, ਪਲ ਵਿੱਚ ਪਾਰ ਲਗਾਵੇ।

Advertisement
Advertisement

ਬੈਠ ਪੱਤੇ ਦੇ ਉੱਤੇ ਮੱਖੀ ਆਪਣੇ ਖੰਭ ਸੁਕਾਵੇ।
ਵੱਲ ਟਿਕਾਣੇ ਵਧਦੀ ਜਾਵੇ, ਨਾਲੇ ਸ਼ੁਕਰ ਮਨਾਵੇ।
ਆਪਣੇ ਖੰਭ ਸੁਕਾ ਕੇ ਮੱਖੀ ਮਾਰ ਉਡਾਰੀ ਜਾਵੇ।
ਡੁੱਬਦੇ ਨੂੰ ਜੇ ਤਿਣਕਾ ਮਿਲ ਜੇ, ਪਲ ਵਿੱਚ ਪਾਰ ਲਗਾਵੇ।

ਇੱਕ ਦਿਨ ਜੰਗਲ ਵਿੱਚ ਵੀਰੋ, ਆਇਆ ਇੱਕ ਸ਼ਿਕਾਰੀ।
ਰੁੱਖ ’ਤੇ ਬੈਠੀ ਘੁੱਗੀ ਉਤੇ ਨਿਗ੍ਹਾ ਉਸ ਨੇ ਮਾਰੀ।
ਲਾਉਣ ਲਈ ਨਿਸ਼ਾਨੇ ਨੂੰ ਉਹ, ਪੂਰੀ ਨਿਗ੍ਹਾ ਟਿਕਾਵੇ।
ਡੁੱਬਦੇ ਨੂੰ ਜੇ ਤਿਣਕਾ ਮਿਲ ਜੇ, ਪਲ ਵਿੱਚ ਪਾਰ ਲਗਾਵੇ।

ਨਿਸ਼ਾਨਾ ਲਾਉਣ ਖਾਤਰ ਉਸ ਨੇ, ਖਿੱਚੀ ਖ਼ੂਬ ਤਿਆਰੀ।
ਐਨ ਵਕਤ ’ਤੇ ਮੱਖੀ ਆ ਕੇ, ਡੰਗ ਜ਼ਹਿਰੀਲੀ ਮਾਰੀ।

ਜਦੋਂ ਹੱਥ ’ਤੇ ਡੰਗ ਵੱਜਿਆ ਚੁੱਕ ਨਿਸ਼ਾਨਾ ਜਾਵੇ
ਡੁੱਬਦੇ ਨੂੰ ਜੇ ਤਿਣਕਾ ਮਿਲ ਜੇ, ਪਲ ਵਿੱਚ ਪਾਰ ਲਗਾਵੇ।
ਸੁਣ ਕੇ ਆਵਾਜ਼ ਗੋਲੀ ਵਾਲੀ, ਘੁੱਗੀ ਉੱਡੀ ਵਿਚਾਰੀ
ਖਾ ਕੇ ਡੰਗ ਮੱਖੀ ਦੇ ਕੋਲੋਂ, ਰੋਂਦਾ ਫਿਰੇ ਸ਼ਿਕਾਰੀ।

ਜੈਸੀ ਕਰਨੀ ਤੈਸੀ ਭਰਨੀ ਕਹਾਣੀ ਏ ਸਮਝਾਵੇ।
ਡੁੱਬਦੇ ਨੂੰ ਜੇ ਤਿਣਕਾ ਮਿਲ ਜੇ, ਪਲ ਵਿੱਚ ਪਾਰ ਲਗਾਵੇ।

ਇੱਕ-ਦੂਜੇ ਦੀ ਮਦਦ ਕਰਕੇ ਬਣ ਗਏ ਮਿੱਤਰ ਪਿਆਰੇ।
ਵਿੱਚ ਖ਼ੁਸ਼ੀ ਦੇ ਖੀਵੇ ਹੋ ਕੇ ਲੈਂਦੇ ਫਿਰਨ ਨਜ਼ਾਰੇ।

ਭਲਾ ਕਰਦੇ ਜੋ ਗੁਰਿੰਦਰਾ, ਤੋਟ ਕਦੇ ਨਾ ਆਵੇ।
ਡੁੱਬਦੇ ਨੂੰ ਜੇ ਤਿਣਕਾ ਮਿਲ ਜੇ, ਪਲ ਵਿੱਚ ਪਾਰ ਲਗਾਵੇ।
ਸੰਪਰਕ: 94630-27466

Advertisement
Author Image

Balwinder Kaur

View all posts

Advertisement