ਪੱਤਰ ਪ੍ਰੇਰਕਦਸੂਹਾ, 13 ਮਾਰਚਇੱਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਵੱਲੋ ਪਿੰਡ ਬਿੱਸੋਚੱਕ ਵਿੱਚ ਨਵੀਂ ਉਸਾਰੀ ਜਾਣ ਵਾਲੀ ਆਂਗਣਵਾੜੀ ਦੀ ਇਮਾਰਤ ਦਾ ਨੀਂਹ ਪੱਥਰ ਗਿਆ। ਇਸ ਮੌਕੇ ਸੰਤ ਵੈਂਟੇਸ਼ ਪੁਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਕੇ ਪੀ ਸੰਧੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਵਿਧਾਇਕ ਸ੍ਰਈ ਘੁੰਮਣ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਔਰਤਾਂ ਅਤੇ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ’ਚ ਨਵੇਂ ਪਾਏ ਸੀਵਰੇਜ ਦਾ ਉਦਘਾਟਨ ਕਰਨ ਮਗਰੋਂ ਭਰੋਸਾ ਦਿੱਤਾ ਕਿ ਜਲਦੀ ਹੀ ਖੇਡ ਮੈਦਾਨ ਦੀ ਉਸਾਰੀ ਅਤੇ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਸਰਪੰਚ ਕਮਲਾ ਦੇਵੀ, ਗੁਰਪ੍ਰੀਤ ਘੋਗਰਾ, ਪੰਚ ਦਿਨੇਸ਼ ਕੁਮਾਰ, ਚੰਦਰ ਸ਼ੇਖਰ, ਬਾਲ ਕ੍ਰਿਸ਼ਨ, ਧਰਮ ਸਿੰਘ ਤੇ ਹੋਰ ਪਤਵੰਤੇ ਮੌਜੂਦ ਸਨ।