ਘਲੋਟੀ ਵਿੱਚ ਬੂਟੇ ਲਾ ਕੇ ਮਨਾਈ ਅੰਬੇਡਕਰ ਜੈਅੰਤੀ
ਪੱਤਰ ਪ੍ਰੇਰਕ
ਪਾਇਲ, 14 ਅਪਰੈਲ
ਪਿੰਡ ਘਲੋਟੀ ਵਿੱਚ ਅੱਜ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਦਰਜਨਾਂ ਬੂਟੇ ਲਾਏ ਗਏ। ਇਸ ਮੌਕੇ ‘ਆਪ’ ਆਗੂ ਹਰਮੋਹਿੰਦਰ ਸਿੰਘ ਡੇਵੀ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਕਿਸੇ ਇੱਕ ਧਰਮ ਜਾਂ ਵਰਗ ਨਾਲ ਸਬੰਧਤ ਨਹੀਂ ਹਨ, ਸਗੋਂ ਪੂਰੇ ਭਾਰਤੀਆਂ ਦੇ ਹਰਮਨ ਪਿਆਰੇ ਹਨ, ਜਿਨ੍ਹਾਂ ਸਾਨੂੰ ਹੱਕਾਂ ਦੇ ਨਾਲ-ਨਾਲ ਇੱਕ ਚੰਗਾ ਜੀਵਨ ਜਿਉਣ ਦਾ ਸਲੀਕਾ ਸਿਖਾਇਆ। ਸੋ ਸਾਨੂੰ ਉਨ੍ਹਾਂ ਦੀ ਸੋਚ ਦੇ ਧਾਰਨੀ ਬਣ ਕੇ ਵਿੱਦਿਆ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਹੀ ਇੱਕ ਨਿੱਗਰ ਅਤੇ ਨਸ਼ਾ ਰਹਿਤ ਨਰੋਏ ਸਮਾਜ ਦੀ ਸਿਰਜਣਾ ਹੋਵੇਗੀ। ਇਸ ਸਮੇਂ ਸਰਪੰਚ ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਮੋਹਣ ਸਿੰਘ, ਗੁਰਪ੍ਰੀਤ ਸਿੰਘ, ਰਾਜਵੀਰ ਸਿੰਘ, ਰਾਮਪਿਆਰਾ ਸਿੰਘ, ਜਗਦੇਵ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਹਰਬੰਸ ਸਿੰਘ, ਮਨਮੋਹਨ ਸਿੰਘ, ਕਾਮਰੇਡ ਹਰਜੀਤ ਸਿੰਘ, ਬੰਤਾ ਸਿੰਘ, ਸੁਖਵਿੰਦਰ ਸਿੰਘ, ਗੁਲਾਬ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਮੀਤ ਸਿੰਘ ਹਾਜ਼ਰ ਸਨ।