ਘਰ ’ਚੋਂ ਪੰਜਾਹ ਹਜ਼ਾਰ ਰੁਪਏ ਚੋਰੀ
05:40 AM Jul 04, 2025 IST
Advertisement
ਪੱਤਰ ਪ੍ਰੇਰਕ
ਸ਼ਾਹਕੋਟ, 3 ਜੁਲਾਈ
ਇੱਥੋਂ ਦੇ ਰਾਮਗੜ੍ਹੀਆ ਚੌਕ ਨੇੜੇ ਸਥਿਤ ਘਰ ਵਿੱਚੋਂ 50 ਹਜ਼ਾਰ ਰੁਪਏ ਚੋਰੀ ਹੋ ਗਏ। ਪੀੜਤ ਜਤਿਨ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗਿਤਾਂਸ ਮਲਹੋਤਰਾ ਬੈਂਕ ਵਿੱਚ 50 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਉਨ੍ਹਾਂ ਕੋਲੋਂ ਲੈ ਕੇ ਘਰ ਚਲੇ ਗਿਆ। ਉਨ੍ਹਾਂ ਦੇ ਪੁੱਤਰ ਨੇ ਘਰ ਦੇ ਮੇਨ ਗੇਟ ਦੇ ਨਾਲ ਹੀ ਪਏ ਬੈੱਡ ਦੇ ਸਿਰਹਾਣੇ ਥੱਲੇ ਰੱਖ ਕੇ ਆਪ ਵਾਸ਼ਰੂਮ ’ਚ ਚਲੇ ਗਿਆ। ਇਸ ਸਮੇਂ ਦੌਰਾਨ ਹੀ ਉਸ ਨੂੰ ਗੇਟ ਖੁੱਲਣ ਦੀ ਅਵਾਜ਼ ਸੁਣਾਈ ਦਿਤੀ। ਜਦੋਂ ਉਹ ਵਾਸ਼ਰੂਮ ’ਚੋ ਬਾਹਰ ਆਇਆ ਤਾਂ ਦੇਖਿਆ ਕਿ ਗੇਟ ਵਾਲੇ ਬੈੱਡ ਉੱਪਰ ਦਾਲ ਖਿੱਲਰੀ ਪਈ ਸੀ। ਬੈੱਡ ਦੇ ਸਿਰਹਾਣੇ ਥੱਲੇ ਰੱਖੇ ਰੁਪਏ ਗਾਇਬ ਸਨ। ਜਦੋਂ ਉਨ੍ਹਾਂ ਨਜ਼ਦੀਕ ਲੱਗੇ ਕੈਮਰਿਆਂ ਦੀ ਫੁਟਜ਼ ਦੇਖੀ ਤਾਂ ਦੇਖਿਆ ਕਿ ਇਕ ਔਰਤ ਜਿਸ ਨੂੰ ਉਹ ਬਿਲਕੁਲ ਨਹੀਂ ਜਾਣਦੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਈ ਤੇ 50 ਹਜ਼ਾਰ ਰੁਪਏ ਚੁੱਕ ਕੇ ਫਰਾਰ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਸ਼ਾਹਕੋਟ ਪੁਲੀਸ ਨੂੰ ਸੂਚਨਾ ਦੇ ਦਿਤੀ ਹੈ।
Advertisement
Advertisement
Advertisement
Advertisement