ਖੇਤਰੀ ਪ੍ਰਤੀਨਿਧਪਟਿਆਲਾ, 9 ਜੂਨਏਡੀਸੀ ਈਸ਼ਾ ਸਿੰਗਲ ਨੇ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਵਧੀਕ ਡਾਇਰੈਕਟਰ ਜਨਰਲ (ਪੁਲੀਸ ਟਰੈਫਿਕ ਪੰਜਾਬ) ਤੋਂ ਅਗੇਤੀ ਪ੍ਰਵਾਨਗੀ ਲਏ ਬਿਨਾਂ ਗੱਡੀਆਂ ’ਤੇ ਲਾਲ, ਨੀਲੀ ਤੇ ਪੀਲੀ ਬੱਤੀ ਸਮੇਤ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ ਲਗਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਹਦਾਹਿਤ ਕੀਤੀ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਦੁਕਾਨਦਾਰ ਵੱਲੋਂ ਕਾਲੀ ਫ਼ਿਲਮ, ਨੀਲੀ ਬੱਤੀ, ਲਾਲ ਬੱਤੀ ਅਤੇ ਅੰਬਰ ਬੱਤੀਆਂ ਨਹੀਂ ਵੇਚੀਆਂ ਜਾ ਸਕਦੀਆਂ ਅਤੇ ਨਾ ਹੀ ਕੋਈ ਦੁਕਾਨਦਾਰ ਗੱਡੀਆਂ ਦੇ ਸ਼ੀਸ਼ਿਆਂ ’ਤੇ ਕਾਲੀ ਫ਼ਿਲਮ ਲਗਾਉਣ ਦਾ ਕੰਮ ਕਰ ਸਕਦਾ ਹੈ।