ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦਾ ਜਨਰਲ ਇਜਲਾਸ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜਨਵਰੀ
ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦਾ ਜਨਰਲ ਇਜਲਾਸ ਪ੍ਰਧਾਨ ਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਜ਼ਿਲ੍ਹਾ ਪੈਨਸ਼ਨਰ ਭਵਨ ਵਿੱਚ ਹੋਇਆ। ਇਸ ਮੌਕੇ ਸ੍ਰੀ ਢੀਂਡਸਾ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਪਿਛਲੇ ਦੋ ਸਾਲਾਂ ਦੌਰਾਨ ਪੈਨਸ਼ਨਰਾਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੀਤੇ ਸੰਘਰਸ਼ ਦਾ ਲੇਖਾ-ਜੋਖਾ ਪੇਸ਼ ਕੀਤਾ ਅਤੇ ਅਗਲੇ ਦੋ ਸਾਲਾਂ ਲਈ ਨਵੇਂ ਪ੍ਰਧਾਨ ਤੇ ਸਕੱਤਰ ਬਣਾਉਣ ਲਈ ਕਾਰਜਕਾਰਨੀ ਭੰਗ ਕਰਨ ਦਾ ਐਲਾਨ ਕੀਤਾ। ਇਸ ਉਪਰੰਤ ਸੰਸਥਾ ਵੱਲੋਂ ਬਣਾਈ ਰਾਵਿੰਦਰ ਸਿੰਘ ਗੁੱਡੂ ਅਤੇ ਦਰਸ਼ਨ ਸਿੰਘ ਨੌਰਥ ਤੇ ਆਧਾਰਤ ਦੋ ਮੈਂਬਰੀ ਚੋਣ ਕਮੇਟੀ ਦੀ ਦੇਖ-ਰੇਖ ਅਤੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਨਿਗਰਾਨੀ ਵਿੱਚ ਕਾਰਵਾਈ ਸ਼ੁਰੂ ਕੀਤੀ ਗਈ। ਦੋਵਾਂ ਅਹੁਦਿਆਂ ਲਈ ਕੇਵਲ ਇੱਕ-ਇੱਕ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ। ਕੋਈ ਹੋਰ ਨਾਮਜ਼ਦਗੀ ਨਾ ਹੋਣ ਕਾਰਨ ਭੁਪਿੰਦਰ ਸਿੰਘ ਜੱਸੀ ਨੂੰ ਪ੍ਰਧਾਨ ਅਤੇ ਅਵਿਨਾਸ਼ ਸ਼ਰਮਾ ਨੂੰ ਜਨਰਲ ਸਕੱਤਰ ਨਿਰਵਿਰੋਧ ਚੁਣਿਆ ਗਿਆ। ਇਸ ਮੌਕੇ ਹਰਵਿੰਦਰ ਸਿੰਘ ਭੱਠਲ, ਗੁਰਦੇਵ ਸਿੰਘ ਲੂੰਬਾ, ਸੁਰਿੰਦਰ ਪਾਲ ਸਿੰਘ ਸਿਦਕੀ, ਲਾਭ ਸਿੰਘ ਖਜਾਨਚੀ, ਸਤਪਾਲ ਸਿੰਗਲਾ, ਨੰਦ ਲਾਲ ਮਲਹੋਤਰਾ, ਦੇਵਿੰਦਰ ਕੁਮਾਰ ਜਿੰਦਲ, ਹਰਪਾਲ ਸਿੰਘ ਸੰਗਰੂਰਵੀ ਸਮੇਤ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ।
ਪੈਨਸ਼ਨਰਜ਼ ਐਸੋਸੀਏਸ਼ਨ ਦੀ 55 ਮੈਂਬਰੀ ਕਮੇਟੀ ਦਾ ਐਲਾਨ
ਧੂਰੀ (ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ): ਗੌਰਮਿੰਟ ਪੈਨਸ਼ਨਰਜ ਵੈੱਲਫੇਅਰ ਐਸੋਸੀਏਸ਼ਨ ਸਬ ਡਿਵੀਜ਼ਨ ਧੂਰੀ ਦੇ ਪ੍ਰਧਾਨ ਜੈਦੇਵ ਸ਼ਰਮਾ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਮੂਲੋਵਾਲ ਨੇ ਜਥੇਬੰਦੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ 55 ਮੈਂਬਰੀ ਕਾਰਜਕਾਰਨੀ ਦਾ ਐਲਾਨ ਕੀਤਾ। ਚੇਅਰਮੈਨ ਕੁਲਵੰਤ ਸਿੰਘ ਧੂਰੀ, ਚੀਫ ਪੈਟਰਨ ਹਰਦੇਵ ਸਿੰਘ ਜਵੰਦਾ, ਮੁੱਖ ਸਲਾਹਕਾਰ ਜੰਗ ਸਿੰਘ ਬਾਦਸ਼ਾਹਪੁਰ, ਚੀਫ ਆਰਗੇਨਾਈਜਰ ਪ੍ਰੀਤਮ ਸਿੰਘ ਧੂਰਾ, ਸਲਾਹਕਾਰ ਕਰਮ ਸਿੰਘ ਮਾਨ, ਸਰਪ੍ਰਸਤ ਹਰਬੰਸ ਸਿੰਘ ਸੋਢੀ ਤੇ ਹਰਚਰਨ ਸਿੰਘ ਲਹਿਰੀ, ਸੀਨੀਅਰ ਮੀਤ ਪ੍ਰਧਾਨ ਰਾਮ ਗੋਪਾਲ ਸ਼ਰਮਾ, ਜਗਤਾਰ ਸਿੰਘ ਹਸਨਪੁਰ, ਸੁਖਦੇਵ ਸਿੰਘ ਖੰਗੂੜਾ( ਡੀਐੱਸਪੀ ਸੇਵਾਮੁਕਤ) ਤੇ ਕਿਰਪਾਲ ਸਿੰਘ ਰਾਜੋਮਾਜਰਾ, ਵਿੱਤ ਸਕੱਤਰ ਗਿਰਧਾਰੀ ਲਾਲ, ਮੀਤ ਪ੍ਰਧਾਨ ਸਾਧੂ ਸਿੰਘ ਮੀਰਹੇੜੀ, ਭਰਪੂਰ ਸਿੰਘ ਭੋਜੋਵਾਲੀ, ਗੁਰਦਿਆਲ ਸਿੰਘ ਮੀਰਹੇੜੀ ਤੇ ਕਿਦਾਰਨਾਥ ਸਿੰਗਲਾ, ਸਕੱਤਰ ਤਰਸੇਮ ਕੁਮਾਰ ਮਿੱਤਲ , ਸਹਾਇਕ ਸਕੱਤਰ ਅਵਤਾਰ ਸਿੰਘ ਔਲਖ ਪੰਜਾਬ ਪੁਲੀਸ, ਪ੍ਰੈਸ ਸਕੱਤਰ ਸਾਧੂ ਸਿੰਘ ਪੇਧਨੀ, ਐਡੀਟਰ ਰਣਜੀਤ ਸਿੰਘ ਢੀਂਡਸਾ, ਜਥੇਬੰਦਕ ਸਕੱਤਰ ਬੁੱਧ ਸਿੰਘ (ਇੰਸਪੈਕਟਰ ਪੀਪੀ ਸੇਵਾਮੁਕਤ) ਤੇ ਕਰਨੈਲ ਸਿੰਘ ਬਰੜਵਾਲ, ਪ੍ਰਚਾਰ ਸਕੱਤਰ ਦਿਆਲ ਸਿੰਘ ਧੂਰਾ ਤੇ ਕਾਰਜਕਾਰਨੀ ਮੈਂਬਰ ਹਰਿੰਦਰ ਸਿੰਘ ਪਲਾਸੌਰ, ਰਾਮ ਲਾਲ ਸ਼ਰਮਾ, ਅਵਤਾਰ ਸਿੰਘ ਮੂਲੋਵਾਲ, ਗਿਆਨ ਸਿੰਘ ਪਲਾਸੌਰ, ਪਾਲਾ ਸਿੰਘ ਬਾਦਸ਼ਾਹਪੁਰ, ਹਰਜਗਦੀਸ਼ ਸਿੰਘ ਰਾਜੋਮਾਜਰਾ, ਜੋਰਾ ਸਿੰਘ ਸਿੱਧੂ, ਹਰਭਜਨ ਸਿੰਘ, ਅਜੀਤ ਸਿੰਘ ਧੰਦੀਵਾਲ, ਧੰਨਾ ਸਿੰਘ ਧਾਂਦਰਾ, ਪੂਰਨ ਸਿੰਘ ਮੂਲੋਵਾਲ, ਕੇਵਲ ਕ੍ਰਿਸ਼ਨ ਘਨੌਰੀ ਕਲਾਂ, ਹਰਜਿੰਦਰ ਕੁਮਾਰ, ਬਹਾਦਰ ਸਿੰਘ ਪੰਜਾਬ ਪੁਲੀਸ, ਬਚਿੱਤਰ ਸਿੰਘ ਪੰਜਾਬ ਪੁਲੀਸ, ਚਰਨਜੀਤ ਸਿੰਘ ਸੋਹੀ, ਸੁਖਦੇਵ ਸਿੰਘ ਐੱਸਡੀ ਓ, ਇਕਬਾਲ ਖਾਨ, ਜੈ ਰਾਮ ਹਰਚੰਦਪੁਰ, ਗੁਲਜ਼ਾਰ ਸਿੰਘ ਜਹਾਂਗੀਰ, ਸੁਰਜੀਤ ਸਿੰਘ ਏਐਫਐਸਓ, ਤੀਰਥ ਸਿੰਘ (ਡੀਐੱਸਪੀ ਸੇਵਾਮੁਕਤ) ਤਰਸੇਮ ਲਾਲ ਚੁਣੇ ਗਏ ਹਨ। ਇਸ ਤੋਂ ਇਲਾਵਾ ਲਾਭ ਸਿੰਘ ਮੂਲੋਵਾਲ, ਕਰਮ ਚੰਦ, ਪ੍ਰੀਤਮ ਸਿੰਘ ਬੁਗਰਾ, ਸੁਭਾਸ਼ ਚੰਦਰ, ਪਰਮਜੀਤ ਕੌਰ, ਸੁਖਵਿੰਦਰ ਕੌਰ, ਉਰਮਲਾ ਦੇਵੀ ਨੂੰ ਪਰਮਾਨੈਂਟ ਇਨਵਾਇਟੀ ਵਜੋਂ ਸ਼ਾਮਲ ਕੀਤਾ ਗਿਆ ਹੈ।