ਗੋਲਫ: ਜਰਮਨ ਮਾਸਟਰਜ਼ ’ਚ ਵਾਣੀ ਛੇਵੇਂ ਸਥਾਨ ’ਤੇ
05:40 AM Jul 01, 2025 IST
Advertisement
ਹੈਮਬਰਗ (ਜਰਮਨੀ), 30 ਜੂਨ
ਭਾਰਤੀ ਗੋਲਫਰ ਵਾਣੀ ਕਪੂਰ ਨੇ ਅਮੁੂੰਡੀ ਜਰਮਨ ਮਾਸਟਰਜ਼ ਗੋਲਫ ਟੂਰਨਾਮੈਂਟ ਵਿੱਚ ਨਿਰਾਸ਼ਾਜਨਕ ਤੀਜੇ ਗੇੜ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਆਖਰੀ ਗੇੜ ਵਿੱਚ ਦੋ ਅੰਡਰ 71 ਦੇ ਸਕੋਰ ਨਾਲ ਆਪਣੀ ਮੁਹਿੰਮ ਸਾਂਝੇ ਤੌਰ ’ਤੇ ਛੇਵੇਂ ਸਥਾਨ ’ਤੇ ਸਮਾਪਤ ਕੀਤੀ। ਵਾਣੀ ਅਕਤੂਬਰ 2022 ਤੋਂ ਬਾਅਦ ਪਹਿਲੀ ਐੱਲਈਟੀ (ਲੇਡੀਜ਼ ਯੂਰਪੀਅਨ ਟੂਰ) ’ਤੇ ਪਹਿਲੀ ਵਾਰ ਸਿਖਰਲੇ 10 ਵਿੱਚ ਰਹੀ ਹੈ। ਮੌਜੂਦਾ ਸੀਜ਼ਨ ਵਿੱਚ ਆਪਣਾ ਤੀਜਾ ਟੂਰਨਾਮੈਂਟ ਖੇਡ ਰਹੀ ਵਾਣੀ ਨੇ ਇਸ ਹਫ਼ਤੇ 72, 70, 76, 71 ਦੇ ਸਕੋਰ ਨਾਲ ਕੁੱਲ ਤਿੰਨ ਅੰਡਰ ਦਾ ਸਕੋਰ ਬਣਾਇਆ। ਭਾਰਤ ਦੀ ਦੀਕਸ਼ਾ ਡਾਗਰ ਵੀ ਸਾਂਝੇ ਤੌਰ ’ਤੇ ਅੱਠਵੇਂ ਸਥਾਨ ਨਾਲ ਸਿਖਰਲੇ 10 ਵਿੱਚ ਰਹੀ। ਸਿੰਗਾਪੁਰ ਦੀ ਸ਼ੈਨਨ ਟੈਨ ਆਖਰੀ ਦਿਨ ਤਿੰਨ ਓਵਰ 76 ਦਾ ਕਾਰਡ ਖੇਡਣ ਦੇ ਬਾਵਜੂਦ ਇੱਕ ਸ਼ਾਟ ਨਾਲ ਜਿੱਤਣ ਵਿੱਚ ਕਾਮਯਾਬ ਰਹੀ। -ਪੀਟੀਆਈ
Advertisement
Advertisement
Advertisement
Advertisement