ਗੈਰ-ਅਧਿਆਪਨ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਦੇਰੀ
04:39 AM Jun 11, 2025 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਜੂਨ
ਦਿੱਲੀ ਯੂਨੀਵਰਸਿਟੀ (ਡੀਯੂ) ਦੇ ਕਾਲਜਾਂ ਵਿੱਚ ਸਥਾਈ ਅਧਿਆਪਕਾਂ ਦੀ ਨਿਯੁਕਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਹੁਣ ਗੈਰ-ਅਧਿਆਪਨ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਵਿੱਚ ਦੇਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਨੌਂ ਸਾਲਾਂ ਤੋਂ ਗੈਰ-ਅਧਿਆਪਨ ਅਸਾਮੀਆਂ ’ਤੇ ਕੋਈ ਨਿਯੁਕਤੀ ਨਹੀਂ ਹੋਈ। ਇਹ ਨਿਯੁਕਤੀਆਂ ਓਬੀਸੀ ਕੋਟੇ ਤਹਿਤ ਹੋਣੀਆਂ ਸਨ। ਦਿੱਲੀ ਯੂਨੀਵਰਸਿਟੀ ਟੀਚਰਜ਼ ਯੂਨੀਅਨ (ਡੂਟਾ) ਵੱਲੋਂ ਵੀ ਕਈ ਵਾਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਨਾਨ ਅਧਿਆਪਨ ਨਾਲ ਜੁੜੀਆਂ ਅਸਾਮੀਆਂ ਭਰਨ ਦੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਅਰਬਿੰਦੋ ਕਾਲਜ ਨੇ ਐਤਵਾਰ ਨੂੰ ਗੈਰ-ਅਧਿਆਪਨ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਅਰੁਣ ਚੌਧਰੀ ਨੇ ਕਿਹਾ ਕਿ ਅਧਿਆਪਕਾਂ ਵਾਂਗ ਸਥਾਈ ਗੈਰ-ਅਧਿਆਪਨ ਸਟਾਫ ਵੀ ਓਨਾ ਹੀ ਜ਼ਰੂਰੀ ਹੈ।
Advertisement
Advertisement
Advertisement
Advertisement