ਗੁਲਵੀਰ ਨੇ 10000 ਮੀਟਰ ਦੌੜ ’ਚ ਆਪਣਾ ਕੌਮੀ ਰਿਕਾਰਡ ਸੁਧਾਰਿਆ
05:00 AM Mar 31, 2025 IST
Advertisement
ਨਵੀਂ ਦਿੱਲੀ, 30 ਮਾਰਚ
Advertisement
ਭਾਰਤੀ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਵਿਸ਼ਵ ਅਥਲੈਟਿਕਸ ਕਾਂਟੀਨੈਂਟਲ ਟੂਰ ਦੇ ‘ਦਿ ਟੈੱਨ’ ਮੁਕਾਬਲੇ ਦੇ 10,000 ਮੀਟਰ ਈਵੈਂਟ ਵਿੱਚ 27:00.22 ਸੈਕਿੰਡ ਦੇ ਸਮੇਂ ਨਾਲ ਆਪਣਾ ਹੀ ਕੌਮੀ ਰਿਕਾਰਡ ਤੋੜ ਦਿੱਤਾ ਹੈ। ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਗੁਲਵੀਰ ਨੇ ਆਪਣੇ 27:14.88 ਸਮੇਂ ਦੇ ਪਿਛਲੇ ਰਿਕਾਰਡ ਵਿੱਚ ਸੁਧਾਰ ਕੀਤਾ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏਐੱਫਆਈ) ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘ਗੁਲਵੀਰ ਸਿੰਘ ਨੇ 10,000 ਮੀਟਰ ਵਿੱਚ 27:00.22 ਸੈਕਿੰਡ ਦੇ ਸਮੇਂ ਨਾਲ ਆਪਣੇ ਹੀ ਕੌਮੀ ਰਿਕਾਰਡ ਵਿੱਚ ਸੁਧਾਰ ਕੀਤਾ। ਉਹ ਸ਼ਨਿਚਰਵਾਰ ਨੂੰ ਅਮਰੀਕਾ ਵਿੱਚ ਦਿ ਟੈੱਨ ਮੁਕਾਬਲੇ ਵਿੱਚ ਛੇਵੇਂ ਸਥਾਨ ’ਤੇ ਰਿਹਾ।’ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਗੁਲਵੀਰ ਨੇ ਪਿਛਲੇ ਸਾਲ 5000 ਮੀਟਰ ਵਿੱਚ ਵੀ 13:11.82 ਸੈਕਿੰਡ ਦੇ ਸਮੇਂ ਨਾਲ ਕੌਮੀ ਰਿਕਾਰਡ ਬਣਾਇਆ ਸੀ। -ਪੀਟੀਆਈ
Advertisement
Advertisement
Advertisement