ਮੁਕੰਦ ਸਿੰਘ ਚੀਮਾਸੰਦੌੜ, 31 ਜਨਵਰੀਗੁਰੂ ਹਰਿ ਰਾਇ ਮਾਡਲ ਸਕੂਲ ਝੁਨੇਰ ਵਿੱਚ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪ੍ਰਿੰਸੀਪਲ ਊਸ਼ਾ ਰਾਣੀ ਦੀ ਅਗਵਾਈ ਹੇਠ ਅਥਲੈਟਿਕ ਮੀਟ ਅਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਵੱਖ-ਵੱਖ ਗਤੀਵਿਧੀਆਂ ਅਤੇ ਜਮਾਤਾਂ ਵਿੱਚੋਂ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਪ੍ਰਿੰਸੀਪਲ ਊਸ਼ਾ ਰਾਣੀ ਨੇ ਦੱਸਿਆ ਕਿ ਖੋ-ਖੋ ਟੀਮ (ਲੜਕੀਆਂ) ਵਿੱਚੋਂ ਸ਼ਹੀਦ ਭਗਤ ਸਿੰਘ ਹਾਊਸ ਨੇ ਪਹਿਲਾ, ਲੜਕਿਆਂ ਵਿੱਚ ਸ਼ਹੀਦ ਊਧਮ ਸਿੰਘ ਹਾਊਸ ਨੇ ਪਹਿਲਾ, ਰੱਸਾਕਸ਼ੀ (ਲੜਕੀਆਂ) ’ਚ ਸ਼ਹੀਦ ਊਧਮ ਸਿੰਘ ਹਾਊਸ ਨੇ ਪਹਿਲਾ ਤੇ ਲੜਕਿਆਂ ਵਿੱਚ ਕਰਤਾਰ ਸਿੰਘ ਸਰਾਭਾ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦੂਸਰੇ ਸਥਾਨ ’ਤੇ ਭਗਤ ਸਿੰਘ ਹਾਊਸ ਦੇ ਲੜਕੇ ਅਤੇ ਲੜਕੀਆਂ ਰਹੀਆਂ। ਲੰਮੀ ਛਾਲ ਮੁਕਾਬਲੇ ਵਿੱਚ ਤਾਨੀਆ ਸੇਖੋਂ ਅਤੇ ਲੜਕਿਆਂ ’ਚੋਂ ਪ੍ਰਦੀਪ ਸਿੰਘ ਨੇ ਪਹਿਲਾ, ਜਸ਼ਨਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਸਿੰਘ ਨੇ ਦੂਸਰਾ, ਹਰਲੀਨ ਕੌਰ ਤੇ ਬਾਬੁਲ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 100 ਮੀਟਰ ਦੌੜ ’ਚੋਂ ਸਿਮਰਦੀਪ ਕੌਰ ਅਤੇ ਤੇਜਵੀਰ ਸਿੰਘ ਨੇ ਪਹਿਲਾ, ਗੁਰਨੂਰ ਕੌਰ ਅਤੇ ਇੰਦਰਵੀਰ ਸਿੰਘ ਨੇ ਦੂਸਰਾ, ਮਨਪ੍ਰੀਤ ਕੌਰ ਤੇ ਅਰਸ਼ਪ੍ਰੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 200 ਮੀਟਰ ਦੌੜ ਸ਼ਾਇਨਾ ਮਲਿਕ ਅਤੇ ਮੁਹੰਮਦ ਅਲੀ ਨੇ ਪਹਿਲਾ, ਅਮਨਵੀਰ ਕੌਰ ਅਤੇ ਸੰਦੀਪ ਸਿੰਘ ਨੇ ਦੂਸਰਾ, ਰਾਵੀਆ ਤੇ ਫ਼ਰਯਾਦ ਮੁਹੰਮਦ ਨੇ ਤੀਸਰਾ, ਸ਼ਾਟਪੁੱਟ ਵਿੱਚੋਂ ਐਲਿਜ਼ਾ ਸੇਖੋਂ ਅਤੇ ਗੁਰਕੀਰਤ ਸਿੰਘ ਬਦੋਹਲ ਨੇ ਪਹਿਲਾ, ਤਨਵੀਰ ਕੌਰ ਅਤੇ ਹਰਮਨ ਸਿੰਘ ਨੇ ਦੂਸਰਾ, ਸੁਮਨਪ੍ਰੀਤ ਕੌਰ ਅਤੇ ਜਸਕਰਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਨਰਸਰੀ ਕਲਾਸ ਤੋਂ ਦੂਸਰੀ ਕਲਾਸ ਦੇ ਬੱਚਿਆਂ ਦੀ ਦੌੜਾਂ, ਡੱਡੂ ਰੇਸ ਤੇ ਥ੍ਰੀ-ਲੈੱਗ ਰੇਸ ਵੀ ਕਰਵਾਈ ਗਈ। ਜੇਤੂਆਂ ਨੂੰ ਪ੍ਰਿੰਸੀਪਲ ਊਸ਼ਾ ਰਾਣੀ ਅਤੇ ਸਕੂਲ ਸਟਾਫ਼ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਮੈਡਮ ਮਨਜੀਤ ਕੌਰ, ਹਰਪ੍ਰੀਤ ਕੌਰ, ਕਿਰਨਜੀਤ ਕੌਰ, ਰਮਨਦੀਪ ਕੌਰ, ਅੰਮ੍ਰਿਤਪਾਲ ਕੌਰ, ਰਛਪਾਲ ਕੌਰ, ਜਤਿੰਦਰ ਕੌਰ, ਸ਼ਮਿੰਦਰ ਕੌਰ, ਗਗਨਦੀਪ ਕੌਰ, ਅਰਸ਼ਦੀਪ ਕੌਰ, ਜਸਵੀਰ ਕੌਰ, ਹੁਸਨਪ੍ਰੀਤ, ਅਵਤਾਰ ਸਿੰਘ, ਰਣਜੀਤ ਸਿੰਘ ਅਤੇ ਲਵਪ੍ਰੀਤ ਸੋਫ਼ਤ ਹਾਜ਼ਰ ਸਨ।