ਗੁਰੂ ਘਰ ਤੇ ਕਬਜ਼ੇ ਦੇ ਵਿਰੋਧ ’ਚ ਲੋਕ ਸਿੱਧਸਰ ਸਾਹਿਬ ਪੁੱਜਣ: ਜਰਗੜੀ
ਪੱਤਰ ਪ੍ਰੇਰਕ
ਮਲੌਦ, 14 ਅਪਰੈਲ
ਗੁਰੂ ਹਰਗੋਬਿੰਦ ਸਾਹਿਬ ਦੇ ਜਰਨੈਲ ਬਾਬਾ ਸੀਹਾਂ ਸਿੰਘ ਗਿੱਲ ਝੱਲੀ ਦੇ ਅਸਥਾਨ ਗੁਰਦੁਆਰਾ ਸਿੱਧਸਰ ਸਾਹਿਬ (ਸਿਹੌੜਾ) ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਬਜ਼ਾ ਕਰਨ ਦੇ ਵਿਰੋਧ ਵਿੱਚ 16 ਅਪਰੈਲ ਨੂੰ ਇਲਾਕੇ ਭਰਦੇ ਲੋਕ ਪੁੱਜਣ ਤਾਂ ਜੋ ਅਗਲੀ ਰੂਪ ਰੇਖਾ ਉਲੀਕੀ ਜਾ ਸਕੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਧਾਰਮਿਕ ਅਸਥਾਨ ਨਾਲ ਗਿੱਲ ਗੋਤ ਭਾਈਚਾਰੇ ਦੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਸੇਵੀ ਅਵਤਾਰ ਸਿੰਘ ਜਰਗੜੀ ਤੇ ਗੁਰਬਾਜ ਸਿੰਘ ਜ਼ੁਲਮਗੜ ਨੇ ਕਿਹਾ ਕਿ ਗੁਰਦੁਆਰਾ ਸਿੱਧਸਰ ਸਾਹਿਬ ਵਿੱਚ ਪ੍ਰਬੰਧਕਾਂ ਵੱਲੋਂ ਫ਼ੈਸਲਾ ਕੀਤਾ ਗਿਆ ਕਿ 16 ਅਪਰੈਲ ਨੂੰ ਇਲਾਕੇ ਭਰ ਦੀ ਸੰਗਤ ਨਾਲ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ-ਵਟਾਦਰਾਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਗੁਰੂ ਘਰ ਤੇ ਕਬਜਾ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਜਿਸ ਤਹਿਤ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਸ ਮੌਕੇ ਪ੍ਰਧਾਨ ਸਵਰਨ ਸਿੰਘ, ਮਲੂਕ ਸਿੰਘ ਜੁਲਮਗੜ, ਮਾ: ਮੇਵਾ ਸਿੰਘ ਜਰਗੜੀ, ਜਗਦੇਵ ਸਿੰਘ ਲਸਾੜਾ, ਬੰਤ ਸਿੰਘ ਨਿਜ਼ਾਮਪੁਰ, ਮੇਜਰ ਸਿੰਘ ਲਸਾੜਾ, ਜਸਵੰਤ ਸਿੰਘ, ਸੈਕਟਰੀ ਅਵਤਾਰ ਸਿੰਘ ਜਰਗੜੀ, ਨਿਰਮਲ ਸਿੰਘ ਲਸਾੜਾ, ਗੁਰਮੇਲ ਸਿੰਘ ਨਿਜ਼ਾਮਪੁਰ, ਗੁਰਮੀਤ ਸਿੰਘ ਘੋਲਾ, ਨੰਬਰਦਾਰ ਨਰਿੰਦਰ ਸਿੰਘ ਜਰਗੜੀ, ਸੈਕਟਰੀ ਗੁਰਦੀਪ ਸਿੰਘ ਜੰਡਾਲੀ, ਮਾ: ਸੁਰਿੰਦਰਪਾਲ ਸਿੰਘ ਲਸਾੜਾ ਤੇ ਹੋਰ ਹਾਜ਼ਰ ਸਨ।