ਗੁਰੂ ਗ੍ਰੰਥ ਸਾਹਿਬ ’ਵਰਸਿਟੀ ਵਿੱਚ ਦੋ-ਰੋਜ਼ਾ ਹੈਕਾਥੌਨ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਸਤੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵਿੱਚ ਵਿਗਿਆਨਕ ਖੋਜ ਅਤੇ ਨਵੀਨਤਾ ਕੇਂਦਰ (ਸੀਐਸਆਰਆਈ) ਨੇ ਦੋ ਰੋਜ਼ਾ ਅੰਤਰ-ਯੂਨੀਵਰਸਿਟੀ ਸਮਾਰਟ ਇੰਡੀਆ ਹੈਕਾਥਨ-2024 ਮੁਕਾਬਲੇ ਕਰਵਾਏ। ਪਹਿਲੇ ਦਿਨ 8 ਟੀਮਾਂ ਨੇ ਮੇਡਟੈਕ, ਐਗਰੀਕਲਚਰ, ਫੂਡਟੈਕ, ਪੇਂਡੂ ਵਿਕਾਸ, ਸਸਟੇਨੇਬਲ ਅਤੇ ਰੀਨਿਊਏਬਲ ਐਨਰਜੀ, ਹੈਰੀਟੇਜ ਅਤੇ ਸੱਭਿਆਚਾਰ ਵਰਗੇ ਖੇਤਰਾਂ ਵਿੱਚ ਨਵੀਨਤਾਕਾਰੀ ਹੱਲ ਪੇਸ਼ ਕੀਤੇ। ਦੂਜੇ ਦਿਨ 9 ਟੀਮਾਂ ਨੇ ਫਿਜ਼ੀਓਥੈਰੇਪੀ, ਐਗਰੀਕਲਚਰ ਅਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੇ ਆਪਣੇ ਪ੍ਰਾਜੈਕਟ ਪੇਸ਼ ਕੀਤੇ। ਇਸ ਮੌਕੇ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਟੀਮਾਂ ਦਾ ਸਨਮਾਨ ਕੀਤਾ ਗਿਆ। ਡਾ. ਕਮਲਜੀਤ ਕੌਰ ਈਵੈਂਟ ਕੋਆਰਡੀਨੇਟਰ ਸਨ। ਉਪ ਕੁਲਪਤੀ ਡਾ. ਪ੍ਰਿਤ ਪਾਲ ਸਿੰਘ ਨੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਚੇਅਰਪਰਸਨ ਡਾ. ਤੇਜਬੀਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਅਸਲ-ਸੰਸਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨੌਜਵਾਨ ਦਿਮਾਗਾਂ ਨੂੰ ਤਿਆਰ ਕਰਨ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਅੰਤਰ-ਯੂਨੀਵਰਸਿਟੀ ਸਮਾਰਟ ਇੰਡੀਆ ਹੈਕਾਥੌਨ-2024 ਯੂਨੀਵਰਸਿਟੀ ਦੇ ਅੰਦਰ ਨਵੀਨਤਾ ਅਤੇ ਸਮੱਸਿਆਵਾਂ ਦੇ ਹੱਲ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਕਦਮ ਹੈ।