ਜੰਡਿਆਲਾ ਮੰਜਕੀ: ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ (ਜਲੰਧਰ) ਵਿੱਚ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਦੀ ਅਗਵਾਈ ਵਿੱਚ ਐੱਨ.ਐੱਸ.ਐੱਸ. ਕੈਂਪ ਲਗਾਇਆ ਗਿਆ। ਕਾਲਜ ਦੇ ਵਾਲੰਟੀਅਰਾਂ ਨੇ ਕੈਂਪ ਦੌਰਾਨ ਕਾਲਜ ਦੇ ਖੇਡ ਮੈਦਾਨ, ਕਮਰਿਆਂ, ਲੈਬਾਰਟਰੀ ਅਤੇ ਸੈਮੀਨਾਰ ਹਾਲ ਦੀ ਸਫ਼ਾਈ ਕੀਤੀ। ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਵਾਲੰਟੀਅਰਾਂ ਨੂੰ ਸਫ਼ਾਈ ਦਾ ਮਹੱਤਵ ਸਮਝਾਇਆ। ਇਸ ਮੌਕੇ ਵਾਲੰਟੀਅਰਾਂ ਵੱਲੋਂ ਕਾਲਜ ਵਿੱਚ ਫੁੱਲਦਾਰ ਬੂਟੇ ਲਾਏ ਗਏ।- ਪੱਤਰ ਪ੍ਰੇਰਕ