ਗੁਰਪ੍ਰੀਤ ਗਿੱਲ ਪੁੱਤਰੀ ਪਾਠਸ਼ਾਲ ਕਮੇਟੀ ਦੇ ਪ੍ਰਧਾਨ ਨਿਯੁਕਤ
05:01 AM Jul 04, 2025 IST
Advertisement
ਸ਼ਹਿਣਾ: ਸਿਰਮੌਰ ਸਿੱਖਿਆ ਸੰਸਥਾ ਪੁੱਤਰੀ ਪਾਠਸ਼ਾਲਾ ਪ੍ਰਬੰਧਕ ਕਮੇਟੀ ਸ਼ਹਿਣਾ ਦਾ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ (ਮਨੀ ਆੜ੍ਹਤੀ) ਨੂੰ ਬਣਾਇਆ ਗਿਆ ਹੈ। ਪਹਿਲੇ ਪ੍ਰਧਾਨ ਹਰਮੇਲ ਸਿੰਘ ਨੇ ਘਰੇਲੂ ਰੁਝੇਵਿਆਂ ਕਾਰਨ ਅਸਤੀਫਾ ਦੇ ਦਿੱਤਾ ਹੈ। ਨਵ-ਨਿਯੁਕਤ ਪ੍ਰਧਾਨ ਦੀ ਨਿਯੁਕਤੀ ਸਰਪੰਚ ਨਾਜਮ ਸਿੰਘ ਅਤੇ ਗ੍ਰਾਮ ਪੰਚਾਇਤ ਨੇ ਪੰਚਾਇਤਘਰ ’ਚ ਸੱਦੀ ਮੀਟਿੰਗ ਦੌਰਾਨ ਕੀਤਾ। ਇਸ ਦੌਰਾਨ ਪੰਚਾਇਤ ਅਤੇ ਆਮ ਵਰਕਰਾਂ ਨੇ ਸਹਿਮਤੀ ਨਾਲ ਇਸ ਨਿਯੁਕਤੀ ਨੂੰ ਪ੍ਰਵਾਨ ਕੀਤਾ। ਪੰਚਾਇਤ ਨੇ ਸਾਬਕਾ ਸਰਪੰਚ ਜਤਿੰਦਰ ਸਿੰਘ ਖਹਿਰਾ, ਜਸਵਿੰਦਰ ਸਿੰਘ ਸਮਰਾ, ਬਲਵਿੰਦਰ ਸਿੰਘ ਠੇਕੇਦਾਰ, ਜੈ ਆਦਮ ਸਿੰਘ, ਹਰਨੇਕ ਸਿੰਘ ਸੈਕਟਰੀ, ਸੁਖਵੀਰ ਸਿੰਘ, ਮਲਕੀਤ ਸਿੰਘ ਅਤੇ ਹਰਨੇਕ ਸਿੰਘ ਨੂੰ ਵੀ ਪ੍ਰਬੰਧਕ ਕਮੇਟੀ ’ਚ ਅਹਿਮ ਅਹੁਦੇ ਦਿੱਤੇ ਹਨ। ਨਵੇਂ ਚੁਣੇ ਗਏ ਪ੍ਰਧਾਨ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਲੜਕੀਆਂ ਦੇ ਗਰਾਊਡ ਨੂੰ ਛੇਤੀ ਮਕੁੰਮਲ ਕੀਤਾ ਜਾਵੇਗਾ। -ਪੱਤਰ ਪ੍ਰੇਰਕ
Advertisement
Advertisement
Advertisement
Advertisement