ਨਿੱਜੀ ਪੱਤਰ ਪ੍ਰੇਰਕਸੰਗਰੂਰ, 14 ਅਪਰੈਲਇੱਥੇ ਗੁਰਦੁਆਰਾ ਸ਼ਾਹੀ ਸਮਾਧਾਂ ਵਿਖੇ ਨਿਸ਼ਾਨ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ। ਸ਼ਾਹੀ ਸਮਾਧਾਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪੰਨੂ, ਸਰਪ੍ਰਸਤ ਬਲਵੰਤ ਸਿੰਘ ਜੋਗਾ, ਸੀਨੀਅਰ ਮੀਤ ਪ੍ਰਧਾਨ ਹਰਿੰਦਰ ਪਾਲ ਸਿੰਘ ਖਾਲਸਾ, ਸਕੱਤਰ ਤੇਜਿੰਦਰ ਸਿੰਘ ਅਤੇ ਸੰਗਤ ਦੇ ਸਹਿਯੋਗ ਨਾਲ ਨਿਸ਼ਾਨ ਸਾਹਿਬ ਦੀ ਸਥਾਪਨਾ ਸੰਪੂਰਨ ਹੋਈ। ਇਹ ਗੁਰੂ ਘਰ ਸਰਕਾਰੀ ਸਰਪ੍ਰਸਤੀ ਹੇਠ ਚੱਲ ਰਿਹਾ ਹੈ। ਨਿਸ਼ਾਨ ਸਾਹਿਬ ਲਾਗਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਪਹਿਲਾਂ ਮਨਜ਼ੂਰੀ ਲਈ ਗਈ। ਪੰਜ ਪਿਆਰੇ ਭਾਈ ਸੁਖਦੇਵ ਸਿੰਘ, ਭਾਈ ਸੁਖਜਿੰਦਰ ਸਿੰਘ, ਭਾਈ ਸੁਖਦੀਪ ਸਿੰਘ, ਭਾਈ ਮਾਨਪਰੀਤ ਸਿੰਘ ਤੇ ਭਾਈ ਜਗਜੀਤ ਸਿੰਘ ਦੀ ਅਗਵਾਈ ਹੇਠ ਅਰਦਾਸ ਬੇਨਤੀ ਕਰਨ ਉਪਰੰਤ ਨਿਸ਼ਾਨ ਸਾਹਿਬ ਸ਼ਸ਼ੋਭਿਤ ਕੀਤੇ ਗਏ।ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਨਵਦੀਪ ਕੌਰ ਆਸਟਰੇਲੀਆ, ਸੋਈ ਸਾਈਵਾਨ ਹਾਂਗਕਾਂਗ ਦੀ ਸੰਗਤ, ਭਾਈ ਅਮਿਤ ਸਿੰਘ ਦੁਬਈ, ਜਸਵਿੰਦਰ ਸਿੰਘ ਪ੍ਰਿੰਸ, ਹਰਵਿੰਦਰ ਸਿੰਘ, ਰਣਜੀਤ ਸਿੰਘ ਨਛੱਤਰ ਸਿੰਘ, ਮੇਵਾ ਸਿੰਘ, ਹਰਿੰਦਰਪਾਲ ਸਿੰਘ ਖਾਲਸਾ ਤੇ ਬੀਬੀ ਸੁਖਦੀਪ ਕੌਰ ਨੇ ਯੋਗਦਾਨ ਪਾਇਆ। ਇਸ ਮੌਕੇ ਗੁਰਸ਼ਰਨ ਪ੍ਰੀਤ ਸਿੰਘ, ਰਾਜਕੁਮਾਰ ਸ਼ਰਮਾ, ਬੇਅੰਤ ਸਿੰਘ ਛਾਜਲੀ, ਕੁਲਦੀਪ ਸਿੰਘ ਕੋਚ, ਮੇਵਾ ਸਿੰਘ, ਗੁਰਤੇਜ ਸਿੰਘ, ਗੁਰਮੇਲ ਸਿੰਘ ਜਸਵੰਤ ਸਿੰਘ ਖਹਿਰਾ, ਜਸਪ੍ਰੀਤ ਸਿੰਘ ਚਹਿਲ, ਦਰਸ਼ਨ ਸਿੰਘ ਬੱਗੁਆਣਾ, ਸਤਨਾਮ ਸਿੰਘ ਦਮਦਮੀ, ਬੀਬੀ ਰਵਿੰਦਰ ਕੌਰ ਪ੍ਰਧਾਨ, ਸੁਖਜੀਤ ਕੌਰ ਹਾਜ਼ਰ ਸਨ।