ਗੁਰਦੁਆਰਾ ਸਗਰਾਂਵਾਲੀ ਦਾ ਨਗਰ ਕੀਰਤਨ ਅੱਜ
06:27 AM Jan 31, 2025 IST
Advertisement
ਪੱਤਰ ਪ੍ਰੇਰਕ
Advertisement
ਭੋਗਪੁਰ, 30 ਜਨਵਰੀ
ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਪਾਤਸ਼ਾਹੀ ਛੇਵੀਂ ਪਿੰਡ ਸਗਰਾਂਵਾਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ 358ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਲਾਕੇ ਨਗਰ ਕੀਰਤਨ 31 ਜਨਵਰੀ ਨੂੰ ਸਜਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠਾਂ ਦੇ ਭੋਗ ਉਪਰੰਤ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਬੜਚੂਹੀ, ਰਾਜਪੁਰ, ਚਰੜਾਂ, ਟਾਂਡੀ, ਲੜੋਆ, ਲੜੋਈ ਤੋਂ ਸਗਰਾਂਵਾਲੀ ਗੇਟ, ਭਟਨੂਰਾ ਲੁਬਾਣਾ ਦਾ ਗੇਟ, ਭਟਨੂਰਾ ਕਲਾਂ, ਭਟਨੂਰਾ ਖੁਰਦ, ਅਤੇ ਭਟਨੂਰਾ ਲੁਬਾਣਾ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਸਗਰਾਂਵਾਲੀ ਵਿਖੇ ਸਮਾਪਤ ਹੋਵੇਗਾ।
Advertisement
Advertisement