ਪੱਤਰ ਪ੍ਰੇਰਕਭਗਤਾ ਭਾਈ, 12 ਮਾਰਚਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਨਿਹੰਗ ਸਿੰਘਾਂ ਦੇ ਪ੍ਰਬੰਧ ਅਧੀਨ ਇਤਿਹਾਸਕ ਗੁਰਦੁਆਰਾ ਗੰਡੂਸਰ ਸਾਹਿਬ ਪਾਤਸ਼ਾਹੀ ਦਸਵੀਂ ਭਗਤਾ ਭਾਈ ਵਿੱਚ ਸਾਲਾਨਾ ਜੋੜ ਮੇਲਾ ਸੰਗਤਾਂ ਵੱਲੋਂ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਦੌਰਾਨ ਭਾਈ ਗੁਰਦੀਪ ਸਿੰਘ ਘਣੀਆਂ, ਬਾਬਾ ਗੁਰਪ੍ਰੀਤ ਸਿੰਘ ਪੰਜਗਰਾਈ ਕਲਾਂ ਤੇ ਭਾਈ ਬਲਵਿੰਦਰ ਸਿੰਘ ਭਗਤਾ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ। ਬੁੱਢਾ ਦਲ ਦੇ ਹਜ਼ੂਰੀ ਢਾਡੀ ਭਾਈ ਲਖਵਿੰਦਰ ਸਿੰਘ ਪਾਰਸ ਹਾਂਡੀ ਖੇੜਾ ਤੇ ਭਾਈ ਗੁਰਦੀਪ ਸਿੰਘ ਮੱਲਣ ਨੇ ਗੁਰ ਇਤਿਹਾਸ ਪੇਸ਼ ਕੀਤਾ। ਇਸ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਜੋਗਾ ਸਿੰਘ ਨੇ ਪਹੁੰਚੀਆਂ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਇਸ ਅਸਥਾਨ ’ਤੇ ਉਨ੍ਹਾਂ ਦੇ ਆਗਮਨ ਦਿਵਸ ਮੌਕੇ ਇਹ ਜੋੜ ਮੇਲਾ ਮਨਾਇਆ ਜਾਂਦਾ ਹੈ। ਸਟੇਜ ਭਾਈ ਮਾਨ ਸਿੰਘ ਲਿਖਾਰੀ ਨੇ ਚਲਾਈ। ਇਸ ਮੌਕੇ ਬਾਬਾ ਜੱਸਾ ਸਿੰਘ ਬੁੱਢਾ ਦਲ, ਬਾਬਾ ਜੱਗਾ ਸਿੰਘ ਹਨੂੰਮਾਨਗੜ੍ਹ, ਬਾਬਾ ਜਗਦੇਵ ਸਿੰਘ ਮਾਨਸਾ, ਮਹੰਤ ਸ਼ੇਰ ਸਿੰਘ ਸਿਵੀਆਂ, ਬਾਬਾ ਕਾਲਾ ਸਿੰਘ ਗੁਰੂਸਰ, ਮਹੰਤ ਕੁਲਵਿੰਦਰ ਸਿੰਘ, ਬਾਬਾ ਨਿੱਕਾ ਸਿੰਘ, ਜੀਤ ਸਿੰਘ ਮਾਨਸਾ, ਰੇਸ਼ਮ ਸਿੰਘ ਦੇਗੀਆ, ਸ਼ਮਸ਼ੇਰ ਸਿੰਘ ਪੀਰਕਾਮੜੀਆ, ਸਰਬਜੀਤ ਸਿੰਘ ਕਟਾਰਸਰ, ਸ਼ੇਰ ਸਿੰਘ ਬਗਸਰ ਜੱਸੀ, ਚਰਨਬੀਰ ਸਿੰਘ ਫ਼ਰੀਦਕੋਟ, ਬਾਬਾ ਅੰਗਰੇਜ਼ ਸਿੰਘ, ਬਾਬਾ ਈਸ਼ਰ ਸਿੰਘ ਤੇ ਬੀਰ ਸਿੰਘ ਸੇਖਾ ਕਲਾਂ ਹਾਜ਼ਰ ਸਨ।