For the best experience, open
https://m.punjabitribuneonline.com
on your mobile browser.
Advertisement

ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਅੱਧੇ ਘੰਟੇ ਤੱਕ ਵੱਜਿਆ ਸਾਇਰਨ

05:40 AM May 11, 2025 IST
ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਅੱਧੇ ਘੰਟੇ ਤੱਕ ਵੱਜਿਆ ਸਾਇਰਨ
ਗੁਰਦਾਸਪੁਰ ਦਾ ਸੁੰਨਸਾਨ ਪਿਆ ਬੱਸ ਅੱਡਾ।
Advertisement

ਕੇ ਪੀ ਸਿੰਘ
ਗੁਰਦਾਸਪੁਰ, 10 ਮਈ
ਸਨਿਚਰਵਾਰ ਸਵੇਰੇ ਕਰੀਬ 10 ਵਜੇ ਕੇਂਦਰੀ ਜੇਲ੍ਹ, ਗੁਰਦਾਸਪੁਰ ਤੋਂ ਸਾਇਰਨ ਵੱਜਣਾ ਸ਼ੁਰੂ ਹੋ ਗਿਆ ਜੋ ਲਗਭਗ ਅੱਧੇ ਘੰਟੇ ਤੱਕ ਜਾਰੀ ਰਿਹਾ। ਸਾਇਰਨ ਦੀ ਲਗਾਤਾਰ ਆਵਾਜ਼ ਕਾਰਨ ਗੁਰਦਾਸਪੁਰ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਨਿਕਲ ਕੇ ਸੜਕਾਂ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਦੌਰਾਨ, ਪੁਲਿਸ ਪ੍ਰਸ਼ਾਸਨ ਦੀਆਂ ਵੱਖ-ਵੱਖ ਟੀਮਾਂ ਨੇ ਅਚਾਨਕ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਕਿਹਾ। ਉਸੇ ਸਮੇਂ ਸਿਟੀ ਪੁਲੀਸ ਸਟੇਸ਼ਨ ਦੇ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਖ਼ੁਦ ਇੱਕ ਐਲਾਨ ਕੀਤਾ ਅਤੇ ਦੁਕਾਨਦਾਰਾਂ ਨੂੰ ਸ਼ਾਂਤੀ ਨਾਲ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਜਾਣ ਲਈ ਕਿਹਾ, ਜਿਸ ’ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ।
ਦੁਕਾਨਾਂ ਦੇ ਅਚਾਨਕ ਬੰਦ ਹੋਣ ਅਤੇ ਸਾਇਰਨ ਦੀ ਲਗਾਤਾਰ ਆਵਾਜ਼ ਨੇ ਲੋਕਾਂ ਨੂੰ ਹੋਰ ਡਰਾ ਦਿੱਤਾ। ਇਸ ਦੌਰਾਨ ਬੱਸ ਸਟੈਂਡ ਵੀ ਸੁੰਨਸਾਨ ਨਜ਼ਰ ਆਇਆ ਅਤੇ ਬੜੀ ਘੱਟ ਗਿਣਤੀ ਵਿੱਚ ਸਵਾਰੀਆਂ ਵੇਖੀਆਂ ਗਈਆਂ। ਬੱਸਾਂ ਦੀ ਆਵਾਜਾਈ ਵੀ ਬਹੁਤ ਘੱਟ ਸੀ। ਦਵਾਈਆਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹੀਆਂ ਜਿਨ੍ਹਾਂ ’ਤੇ ਭਾਰੀ ਭੀੜ ਨਜ਼ਰ ਆਈ। ਕਰੀਬ ਡੇਢ ਤੋਂ ਦੋ ਘੰਟੇ ਬਾਅਦ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਦੁਬਾਰਾ ਆਪਣੀਆਂ ਦੁਕਾਨਾਂ ਖੋਲ੍ਹਣ ਲਈ ਕਿਹਾ ਗਿਆ ਅਤੇ ਇਹ ਵੀ ਹਦਾਇਤ ਕੀਤੀ ਗਈ ਕਿ ਕੋਈ ਵੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਸਾਹਮਣੇ ਭੀੜ ਇਕੱਠੀ ਨਾ ਹੋਣ ਦੇਵੇ। ਪਰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਵੀ, ਗੁਰਦਾਸਪੁਰ ਸ਼ਹਿਰ ਦੇ ਸਿਰਫ਼ 25 ਪ੍ਰਤੀਸ਼ਤ ਦੁਕਾਨਦਾਰਾਂ ਨੇ ਹੀ ਆਪਣੀਆਂ ਦੁਕਾਨਾਂ ਖੋਲ੍ਹੀਆਂ ਜਦੋਂ ਕਿ ਬਾਕੀ ਦੁਕਾਨਾਂ ਬੰਦ ਰਹੀਆਂ । ਦੁਕਾਨਦਾਰਾਂ ਨੇ ਕਿਹਾ ਕਿ ਇੱਕ ਵਾਰ ਜਦੋਂ ਜ਼ਿਲ੍ਹੇ ਭਰ ਵਿੱਚ ਦੁਕਾਨਾਂ ਬੰਦ ਹੋ ਜਾਂਦੀਆਂ ਹਨ ਤਾਂ ਗਾਹਕ ਦੁਕਾਨਾਂ ਖ਼ਰੀਦਦਾਰੀ ਲਈ ਨਹੀਂ ਨਿਕਲਦੇ ਕਿਉਂਕਿ ਸ਼ਹਿਰ ਵਿੱਚ ਜ਼ਿਆਦਾਤਰ ਗਾਹਕ ਨੇੜਲੇ ਪਿੰਡਾਂ ਤੋਂ ਆਉਂਦੇ ਹਨ।

Advertisement

Advertisement
Advertisement
Advertisement
Author Image

Sukhjit Kaur

View all posts

Advertisement