ਗੁਰਤੇਜ ਚੈੜੀਆਂ ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਦੇ ਜਰਨਲ ਸਕੱਤਰ ਨਿਯੁਕਤ
ਮਿਹਰ ਸਿੰਘ
ਕੁਰਾਲੀ, 3 ਜੁਲਾਈ
ਨੌਜਵਾਨ ਆਗੂ ਗੁਰਤੇਜ ਸਿੰਘ ਚੈੜੀਆਂ ਨੂੰ ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਪੰਜਾਬ ਕਿਸਾਨ ਕਾਂਗਰਸ ਦੇ ਜਨਰਲ ਸਕੱਤਰ ਗੁਰਪ੍ਰਤਾਪ ਸਿੰਘ ਪਡਿਆਲਾ ਨੇ ਸ੍ਰੀ ਚੈੜੀਆਂ ਨੂੰ ਨਿਯੁਕਤੀ ਪੱਤਰ ਸੌਂਪਿਆ।
ਇਸ ਮੌਕੇ ਗੁਰਪ੍ਰਤਾਪ ਸਿੰਘ ਪਡਿਆਲਾ ਨੇਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਲਈ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਦੇ ਅੱਗੇ ਆਉਣ ਨਾਲ ਹੀ ਸਮਾਜ ਤੇ ਦੇਸ਼ ਤਰੱਕੀ ਦੇ ਰਾਹ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਤੇਜ ਚੈੜੀਆਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੀ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਚੈੜੀਆਂ ਨੂੰ ਸੰਗਠਨ ਦੀ ਮਜ਼ਬੂਤਲ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪਡਿਆਲਾ ਨੇਂ ਕਿਹਾ ਕਿ ਆਉਣ ਵਾਲੇ ਸਮੇਂ ਚ’ ਹੋਰ ਵੀਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਤਾਂ ਜੋ ਮਿਹਨਤਕਸ਼ ਨੌਜਵਾਨ ਸਮਾਜਿਕ ਭਲਾਈ ਲਈ ਅੱਗੇ ਆ ਸਕਣ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਹਰਪ੍ਰੀਤ ਸਿੰਘ,ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਜਸਵੀਰ ਸਿੰਘ ਚੈੜੀਆਂ, ਸਾਬਕਾ ਕੌਂਸਲਰ ਮੁਕੇਸ਼ ਰਾਣਾ ਚਨਾਲੋਂ,ਬਲਜੀਤ ਸਿੰਘ ਚੈੜੀਆਂ,ਲਾਭ ਸਿੰਘ ਚੈੜੀਆਂ, ਗੁਰਨਾਮ ਸਿੰਘ ਚੈੜੀਆਂ, ਹਰਪ੍ਰੀਤ ਸਿੰਘ ਪੰਚ ਤੇ ਹੋਰ ਪਤਵੰਤੇ ਹਾਜ਼ਰ ਸਨ।