ਗੁਆਚੇ ਮੋਬਾਈਲ ਫੋਨ ਲੱਭ ਕੇ ਮਾਲਕਾਂ ਨੂੰ ਸੌਂਪੇ
05:30 AM Feb 07, 2025 IST
Advertisement
ਫ਼ਤਹਿਗੜ੍ਹ ਸਾਹਿਬ: ਸ਼ਹੀਦੀ ਸਭਾ-2024 ਦੌਰਾਨ ਅਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਮੋਬਾਈਲ ਫੋਨਾਂ ਵਿੱਚੋਂ 60 ਮੋਬਾਈਲ ਫੋਨ ਅੱਜ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਆਪਣੇ ਦਫ਼ਤਰ ਵਿੱਚ ਫੋਨ ਮਾਲਕਾਂ ਦੇ ਸਪੁਰਦ ਕੀਤੇ। ਬਰਾਮਦ ਕੀਤੇ ਫੋਨਾਂ ਵਿੱਚ ਸੈਮਸੰਗ ਦੇ 12, ਵੀਵੋ ਦੇ 20, ਓਪੋ ਦੇ 14, ਆਈ ਫੋਨ 01, ਰੈੱਡਮੀ ਦੇ 12 ਅਤੇ ਆਨਰ ਦਾ 1 ਫੋਨ ਸ਼ਾਮਲ ਹਨ। ਡਾ. ਗਰੇਵਾਲ ਨੇ ਦੱਸਿਆ ਕਿ ਟੈਕਨੀਕਲ ਸੈੱਲ, ਪੁਲੀਸ ਵਿਭਾਗ ਫਤਹਿਗੜ੍ਹ ਸਾਹਿਬ ਵੱਲੋਂ ਆਈਐੱਮਈਆਈ ਟਰੈਕਿੰਗ ਅਤੇ ਸੀਆਈਈਆਰ ਪੋਰਟਲ ਦੀ ਮਦਦ ਨਾਲ ਗੁੰਮ ਹੋਏ ਫੋਨ ਟਰੇਸ ਕੀਤੇ ਗਏ ਹਨ। ਮੋਬਾਈਲ ਫੋਨ ਦੇ ਮਾਲਕਾਂ ਨੇ ਜ਼ਿਲ੍ਹਾ ਪੁਲੀਸ ਮੁਖੀ ਦਾ ਧੰਨਵਾਦ ਕੀਤਾ। ਇਸ ਮੌਕੇ ਐੱਸਪੀ ਰਾਕੇਸ਼ ਯਾਦਵ, ਡੀਐੱਸਪੀ ਸੁਖਨਾਜ਼ ਸਿੰਘ ਤੇ ਹਰਤੇਸ਼ ਕੌਸ਼ਿਕ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement
Advertisement