ਗਿਆਨੀ ਦਿੱਤ ਸਿੰਘ ਯਾਦਗਾਰੀ ਸੰਸਥਾ ਦੀ ਇਕੱਤਰਤਾ
05:12 AM Apr 16, 2025 IST
Advertisement
ਐੱਸਏਐੱਸ ਨਗਰ(ਮੁਹਾਲੀ): ਗਿਆਨੀ ਦਿੱਤ ਸਿੰਘ ਯਾਦਗਾਰੀ ਸੰਸਥਾ ਕ੍ਰਾਂਤੀਕਾਰੀ ਅਤੇ ਸਮਾਜ ਸੁਧਾਰਕ ਗਿਆਨੀ ਦਿੱਤ ਸਿੰਘ ਦੀ ਯਾਦ ’ਚ ਡਾਕ ਟਿਕਟ ਪ੍ਰਕਾਸ਼ਿਤ ਕਰਾਏਗੀ। ਇਹ ਫ਼ੈਸਲਾ ਸੰਸਥਾ ਦੀ ਮੁਹਾਲੀ ਵਿੱਚ ਪੁਆਧੀ ਪੰਜਾਬ ਸੱਥ ਦੇ ਮੁਖੀ ਮਨਮੋਹਣ ਸਿੰਘ ਦਾਊਂ ਦੀ ਰਿਹਾਇਸ਼ ’ਤੇ ਹੋਈ ਇਕੱਤਰਤਾ ਵਿੱਚ ਕੀਤਾ ਗਿਆ। ਬੈਠਕ ਦੀ ਪ੍ਰਧਾਨਗੀ ਡਾ. ਕਰਨੈਲ ਸਿੰਘ ਸੋਮਲ ਨੇ ਕੀਤੀ। ਗਿਆਨੀ ਦਿੱਤ ਸਿੰਘ ਯਾਦਗਾਰੀ ਸੰਸਥਾ ਦੇ ਸੰਚਾਲਕ ਜਸਪਾਲ ਸਿੰਘ ਕੰਵਲ ਨੇ ਡਾਕ ਟਿਕਟ ਪ੍ਰਕਾਸ਼ਿਤ ਕਰਾਉਣ ਦੀ ਜ਼ਿੰਮੇਵਾਰੀ ਲਈ। ਉਹ ਡਾਕ ਟਿਕਟ ਲਈ ਆਪਣੇ ਕੋਲੋਂ ਨਿਯਮਾਂ ਦੀ ਪੂਰਤੀ ਕਰਨ ਲਈ ਵਿੱਤੀ ਖ਼ਰਚ ਵੀ ਕਰਨਗੇ। ਇਸ ਮੌਕੇ ਮਨਮੋਹਨ ਸਿੰਘ ਦਾਊਂ ਨੇ ਗਿਆਨੀ ਦਿੱਤ ਸਿੰਘ ਦੀ ਅਦੁੱਤੀ ਦੇਣ’ ਤੇ ਚਾਨਣਾ ਪਾਇਆ। -ਖੇਤਰੀ ਪ੍ਰਤੀਨਿਧ
Advertisement
Advertisement
Advertisement
Advertisement