ਗ਼ੈਰਕਾਨੂੰਨੀ ਰਹਿ ਰਹੇ 18 ਬੰਗਲਾਦੇਸ਼ੀ ਗ੍ਰਿਫ਼ਤਾਰ
04:37 AM Jun 29, 2025 IST
Advertisement
ਨਵੀਂ ਦਿੱਲੀ, 28 ਜੂਨ
ਪੁਲੀਸ ਨੇ 18 ਬੰਗਲਾਦੇਸ਼ੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਪੰਜ ਟਰਾਂਸਜੈਂਡਰ ਵਜੋਂ ਰਹਿ ਰਹੇ ਸਨ। ਪੁਲੀਸ ਨੇ ਲਗਪਗ 100 ਝੁੱਗੀਆਂ ਅਤੇ 150 ਗਲੀਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਇੱਕ ਵਿਅਕਤੀ ਨੇ ਪੁੱਛਗਿਛ ਦੌਰਾਨ ਬਚਣ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਬੰਗਲਾਦੇਸ਼ੀ ਹੋਣ ਦੀ ਗੱਲ ਮੰਨ ਲਈ। ਮਗਰੋਂ ਜਾਂਚ ਦੌਰਾਨ ਉਸ ਦੇ ਪਰਿਵਾਰ ਦੇ ਜੀਆਂ ਦਾ ਵੀ ਪਤਾ ਲੱਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੁੱਲ 13 ਬੰਗਲਾਦੇਸ਼ੀ ਨਾਗਰਿਕ ਗ਼ੈਰ ਕਾਨੂੰਨੀ ਕਾਗਜ਼ਾਂ ਦੇ ਸਹਾਰੇ ਇੱਥੇ ਰਹਿੰਦੇ ਮਿਲੇ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੂਜੀ ਕਾਰਵਾਈ ਦੌਰਾਨ ਪੁਲੀਸ ਨੇ ਪੰਜ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਜੋ ਆਪਣੀ ਪਛਾਣ ਛੁਪਾਉਣ ਲਈ ਟਰਾਂਸਜੈਂਡਰ ਬਣੇ ਹੋਏ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 18 ਵਿਅਕਤੀਆਂ ਦੀ ਪੁੱਛਗਿਛ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਨ੍ਹਾਂ ਕੋਲੋਂ ਸੱਤ ਮੋਬਾਈਲ ਫੋਨ ਬਰਾਮਦ ਹੋਏ। ਇਨ੍ਹਾਂ ਫੋਨਾਂ ਵਿੱਚ ਪ੍ਰਤੀਬੰਧਿਤ ਆਈਐੱਮਓ ਐਪ ਇੰਸਟਾਲ ਕੀਤੇ ਗਏ ਸਨ। -ਪੀਟੀਆਈ
Advertisement
Advertisement
Advertisement
Advertisement