ਗਲੀ ਪੱਕੀ ਪਰ ਘਰ ਦੀ ਛੱਤ ਕੱਚੀ

ਤਰਪਾਲਾਂ ਨਾਲ ਬਣਿਆ ਮਕਾਨ ਦਿਖਾਉਂਦਾ ਗਰੀਬ ਪਰਿਵਾਰ।

ਮਹਿੰਦਰ ਸਿੰਘ ਬਰਾੜ
ਪੱਤਰ ਪ੍ਰੇਰਕ
ਮੰਡੀ ਅਰਨੀਵਾਲਾ, 8 ਅਕਤੂਬਰ
ਹਲਕਾ ਜਲਾਲਾਬਾਦ ਵਿਚ ਭਾਵੇਂ ਪੰਜ ਸਾਲਾਂ ਵਿਚ ਦੂਜੀ ਵਾਰ ਵੋਟਾਂ ਪੈਣ ਜਾ ਰਹੀਆਂ ਹਨ ਪਰ ਇੱਥੇ ਕੁਝ ਲੋਕਾਂ ਨੂੰ ਅਜੇ ਤੱਕ ਵੀ ਛੱਤ ਨਸੀਬ ਨਹੀਂ ਹੋਈ। ਉਹ ਲੋਕ ਅਜੇ ਵੀ ਤਰਪਾਲਾਂ ਹੇਠ ਦਿਨ ਕਟੀ ਕਰ ਰਹੇ ਹਨ। ਪਿੰਡ ਬੁਰਜਹਨੂੰਮਾਨਗੜ੍ਹ ਦੇ ਮਜ਼ਦੂਰ ਪਰਿਵਾਰ ਦੇ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲ ਤੋਂ ਇਸ ਡਿੱਗੇ ਹੋਏ ਮਕਾਨ ਉਪਰ ਤਰਪਾਲਾਂ ਪਾ ਕੇ ਰਹਿ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਘਰਾਂ ਨੂੰ ਜਾਂਦੀਆਂ ਗਲੀਆਂ ਪੱਕੀਆਂ ਬਣ ਗਈਆਂ ਹਨ ਪਰ ਇਨ੍ਹਾਂ ਦੇ ਘਰਾਂ ’ਤੇ ਕਿਸੇ ਦੀ ਸਵੱਲੀ ਨਜ਼ਰ ਨਹੀਂ ਪਈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸਰਕਾਰ ਨੂੰ ਗੁਹਾਰ ਲਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਬਰਸਾਤ ਆਦਿ ਦੇ ਦਿਨਾਂ ਵਿਚ ਪ੍ਰੇਸ਼ਾਨ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਵਾਰ ਸਰਕਾਰ ਨੂੰ ਗੁਹਾਰ ਲਾ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਬਰਸਾਤ ਆਦਿ ਦੇ ਦਿਨਾਂ ਵਿਚ ਪ੍ਰੇਸ਼ਾਨ ਹੋਣਾ ਪੈਂਦਾ ਹੈ। ਜਦੋਂ ਇਹ ਤਰਪਾਲਾਂ ਚਿਉਂਦੀਆਂ ਹਨ ਤਾਂ ਉਨ੍ਹਾਂ ਦਾ ਸਾਰਾ ਸਾਮਾਨ ਅਤੇ ਕੱਪੜੇ ਆਦਿ ਗਿੱਲੇ ਹੋ ਜਾਂਦੇ ਹਨ। ਉਸ ਨੇ ਦੱਸਿਆ ਕਿ ਉਹ ਗੋਡਿਆਂ ਦੀ ਬਿਮਾਰੀ ਤੋਂ ਪੀੜਤ ਹੈ। ਇਸ ਕਾਰਨ ਹੁਣ ਉਹ ਕੰਮ ਕਾਰ ਵੀ ਨਹੀਂ ਕਰ ਸਕਦਾ। ਉਸ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨਾਂ ਦੀ ਮਦਦ ਕੀਤੀ ਜਾਵੇ।

ਦੋ ਵਾਰ ਫਾਰਮ ਭਰੇ ਜਾ ਚੁੱਕੇ ਹਨ : ਸਰਪੰਚ

ਮੌਜੂਦਾ ਸਰਪੰਚ ਗੁਰਬੀਰ ਸਿੰਘ ਚਹਿਲ ਨੇ ਕਿਹਾ ਕਿ ਇਸ ਸਬੰਧੀ ਬੀਡੀਓ ਦਫ਼ਤਰ ਅਰਨੀਵਾਲੇ ਨੂੰ ਦੋ ਵਾਰ ਫਾਰਮ ਭਰ ਕੇ ਦੇ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ। ਉਧਰ ਬੀਡੀਓ ਅਰਨੀਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਜੁਆਇੰਨ ਪਰ ਜਲਦੀ ਹੀ ਇਸ ਸਬੰਧੀ ਸਰਪੰਚ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਜਾਵੇਗਾ।

Tags :