ਰੂਪਨਗਰ: ਨੈਸ਼ਨਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਵਿੱਚ ਤਗ਼ਮੇ ਲੈ ਕੇ ਪਰਤੇ ਬੱਚਿਆਂ ਦਾ ਅੱਜ ਅਕਾਲ ਪੁਰਖ ਕੀ ਫੌਜ ਗਤਕਾ ਅਖਾੜਾ ਵੱਲੋਂ ਰੂਪਨਗਰ ’ਚ ਸਨਮਾਨ ਕੀਤਾ ਗਿਆ। ਅਕਾਲ ਪੁਰਖ ਕੀ ਫੌਜ ਗਤਕਾ ਅਕੈਡਮੀ ਦੇ ਇੰਚਾਰਜ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਤਾਲਕਟੋਰਾ ਸਟੇਡੀਅਮ ਦਿੱਲੀ ਵਿੱਚ ਕਰਵਾਈ ਗਈ ਗਤਕਾ ਚੈਂਪੀਅਨਸ਼ਿਪ ਵਿੱਚ 14 ਵੱਖ ਵੱਖ ਰਾਜਾਂ ਦੇ 500 ਤੋਂ ਵੱਧ ਗਤਕਾ ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਦੌਰਾਨ ਉਨ੍ਹਾਂ ਦੀ ਅਕੈਡਮੀ ਨਾਲ ਸਬੰਧਤ ਖਿਡਾਰੀ ਬਲਜੋਤ ਸਿੰਘ ਨੇ ਸੋਨੇ ਦਾ ਅਤੇ ਸਮਨਪ੍ਰੀਤ ਕੌਰ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਗਤਕਾ ਟੀਮ ਦੇ ਕੋਚ ਸ਼ੈਰੀ ਸਿੰਘ ਨੇ ਵੀ ਅੰਡਰ 25 ਉਮਰ ਵਰਗ ਵਿੱਚ ਜਿੱਥੇ ਸੋਨੇ ਦਾ ਤਗ਼ਮਾ ਜਿੱਤਿਆ, ਉੱਥੇ ਹੀ ਉਨ੍ਹਾਂ ਨੂੰ ਸਰਬੋਤਮ ਖਿਡਾਰੀ ਦਾ ਖਿਤਾਬ ਵੀ ਪ੍ਰਾਪਤ ਹੋਇਆ ਹੈ। -ਪੱਤਰ ਪ੍ਰੇਰਕ