ਗਤਕਾ ਟੀਮ ਗਿਨੀ ਰਿਕਾਰਡ ਬਨਾਉਣ ਲਈ ਇਟਲੀ ਰਵਾਨਾ
05:56 AM Feb 05, 2025 IST
Advertisement
ਤਰਨ ਤਾਰਨ: ਵਿਸ਼ਵ ਪ੍ਰਸਿੱਧ ਬੀਰ ਖ਼ਾਲਸਾ ਗਤਕਾ ਗਰੁੱਪ, ਤਰਨ ਤਾਰਨ ਦੀ ਛੇ ਮੈਂਬਰੀ ਟੀਮ ਚਾਰ ਹੋਰ ਗਿਨੀ ਰਿਕਾਰਡ ਬਣਾਉਣ ਲਈ ਗਿਨੀ ਵਰਲਡ ਰਿਕਾਰਡ ਦੇ ਪ੍ਰਬੰਧਕਾਂ ਦੇ ਸੱਦੇ ’ਤੇ ਇਟਲੀ ਦੇ ਸ਼ਹਿਰ ਮਿਲਾਨ ਲਈ ਰਵਾਨਾ ਹੋ ਗਈ ਹੈ| ਟੀਮ ਦੇ ਮੁਖੀ ਕੰਵਲਜੀਤ ਸਿੰਘ ਪ੍ਰਿੰਸ ਨੇ ਬੀਤੀ ਰਾਤ ਇੱਥੇ ਦੱਸਿਆ ਕਿ ਟੀਮ ਨੇ ਅੱਜ ਤੱਕ 12 ਗਿਨੀ ਰਿਕਾਰਡ ਬਣਾਏ ਹਨ ਅਤੇ ਚਾਰ ਹੋਰ ਰਿਕਾਰਡ ਬਨਾਉਣ ਲਈ ਮੁੱਢਲੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੀਤੇ ਜਾਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ| ਇਸ ਟੀਮ ਵਿੱਚ ਕੰਵਲਜੀਤ ਸਿੰਘ ਤੋਂ ਇਲਾਵਾ ਗੁਰਿੰਦਰ ਸਿੰਘ, ਜਸਮੀਤ ਸਿੰਘ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ ਅਤੇ ਸਿਮਰਨਜੀਤ ਸਿੰਘ ਸ਼ਾਮਲ ਹਨ| ਟੀਮ ਦੇ ਮੈਂਬਰ ਵਿਦੇਸ਼ਾਂ ਵਿੱਚ ਹੁੰਦੇ ਚੋਟੀ ਦੇ ਗਤਕਾ ਮੁਕਾਬਲਿਆਂ ਵਿੱਚ ਪ੍ਰਬੰਧਕਾਂ ਦੀ ਪਹਿਲੀ ਪਸੰਦ ਬਣ ਗਈ ਹੈ| -ਪੱਤਰ ਪ੍ਰੇਰਕ
Advertisement
Advertisement
Advertisement