ਪੱਤਰ ਪ੍ਰੇਰਕਗੁਰੂਸਰ ਸੁਧਾਰ, 15 ਅਪਰੈਲਸਰਕਾਰੀ ਹਾਈ ਸਕੂਲ ਐਤੀਆਣਾ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਸਾਬਕਾ ਸਰਪੰਚ ਲਖਵੀਰ ਸਿੰਘ ਅਤੇ ਮੁੱਖ ਅਧਿਆਪਕਾ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਕਾਸ ਕਾਰਜ ਚੱਲ ਰਹੇ ਹਨ। ਇਸੇ ਲੜੀ ਤਹਿਤ ਸਕੂਲ ਦੇ ਸਾਬਕਾ ਅਧਿਆਪਕ ਮਾਸਟਰ ਕਿਰਪਾਲ ਸਿੰਘ ਖੰਘੂੜਾ ਵੱਲੋਂ ਆਪਣੇ ਜਨਮ ਦਿਹਾੜੇ ਮੌਕੇ ਆਪਣੀ ਪਤਨੀ ਮਰਹੂਮ ਹਰਮੇਲ ਕੌਰ ਖੰਘੂੜਾ ਦੀ ਯਾਦ ਵਿੱਚ ਇੱਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਸਕੂਲ ਦੇ ਵਿਕਾਸ ਕਾਰਜਾਂ ਲਈ ਦਾਨ ਕੀਤੀ ਗਈ।ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਦੇ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਅੜਚਣ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਕੂਲ ਦੇ ਵਿਕਾਸ ਕਾਰਜਾਂ ਲਈ ਪਿੰਡ ਦੇ ਹੋਰ ਦਾਨੀ ਸੱਜਣਾਂ ਤੋਂ ਸਹਾਇਤਾ ਹਾਸਲ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਕੈਨੇਡਾ ਵਾਸੀ ਪ੍ਰੀਤਮ ਸਿੰਘ ਖੰਘੂੜਾ ਵੱਲੋਂ ਆਪਣੇ ਪਿਤਾ ਲਾਲ ਸਿੰਘ ਖੰਘੂੜਾ ਦੀ ਯਾਦ ਵਿੱਚ ਸਕੂਲ ਨੂੰ ਇੱਕ ਲੱਖ ਰੁਪਏ ਆਪਣੇ ਭਤੀਜੇ ਮਨਜੀਤ ਸਿੰਘ ਖੰਘੂੜਾ ਰਾਹੀਂ ਭੇਜੇ ਗਏ ਸਨ। ਅਧਿਆਪਕ ਹਰਜੀਤ ਸਿੰਘ ਸੁਧਾਰ ਅਨੁਸਾਰ ਸਕੂਲ ਨੰਬਰਦਾਰ ਕਰਤਾਰ ਸਿੰਘ, ਨੰਬਰਦਾਰ ਰਜਿੰਦਰ ਸਿੰਘ ਸਮੇਤ ਹੋਰ ਪਰਿਵਾਰਾਂ ਵੱਲੋਂ ਵੀ ਸਕੂਲ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਇਸ ਮੌਕੇ ਸਕੂਲ ਸਟਾਫ਼ ਤੋਂ ਇਲਾਵਾ ਨੰਬਰਦਾਰ ਰਸ਼ਮਿੰਦਰ ਸਿੰਘ ਵੀ ਮੌਜੂਦ ਸਨ।