For the best experience, open
https://m.punjabitribuneonline.com
on your mobile browser.
Advertisement

ਖੇਤੀ ਵਿਭਾਗ ਨੇ ਬੈੱਡਾਂ ’ਤੇ ਨਰਮੇ ਦੀ ਬਿਜਾਈ ਕਰਵਾਈ

04:57 AM May 11, 2025 IST
ਖੇਤੀ ਵਿਭਾਗ ਨੇ ਬੈੱਡਾਂ ’ਤੇ ਨਰਮੇ ਦੀ ਬਿਜਾਈ ਕਰਵਾਈ
Advertisement
ਪੱਤਰ ਪ੍ਰੇਰਕ
Advertisement

ਮਾਨਸਾ, 10 ਮਈ

Advertisement
Advertisement

ਖੇਤੀਬਾੜੀ ਵਿਭਾਗ ਮਾਨਸਾ ਨੇ ਜ਼ਿਲ੍ਹੇ ਅੰਦਰ ਨਰਮੇ ਦੀ ਫ਼ਸਲ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਬੈੱਡਾਂ ’ਤੇ ਨਰਮੇ ਦੀ ਬਿਜਾਈ ਕਰਵਾਉਣੀ ਆਰੰਭ ਕਰਵਾ ਦਿੱਤੀ ਹੈ। ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਦੀ ਅਪੀਲ ਕੀਤੀ ਅਤੇ ਇਸ ਲੜੀ ਤਹਿਤ 12 ਏਕੜ ਨਰਮਾ ਕਰਮ ਸਿੰਘ ਪਿੰਡ ਮਲਕਪੁਰ ਖਿਆਲਾਂ ਵਿੱਚ ਨਰਮੇ ਦੀ ਬਿਜਾਈ ਬੈੱਡਾਂ ਉੱਪਰ ਕਰਵਾਈ ਗਈ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇ ਦੀ ਬੈੱਡਾਂ ਉੱਪਰ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਪਾਣੀ ਬੂਟੇ ਨੂੰ ਸਹੀ ਮਾਤਰਾ ਵਿੱਚ ਪਹੁੰਚਦਾ ਹੈ, ਜਿਸ ਨਾਲ ਨਰਮੇ ਦੀ ਫਸਲ ਦਾ ਝਾੜ ਵਧੀਆ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਰਮੇ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਪੱਕਾ ਬਿੱਲ ਲੈਣ ਉਪਰੰਤ ਪੋਰਟਲ ’ਤੇ ਅਪਲਾਈ ਕਰਨ ਅਤੇ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਨਾਲ ਤਾਲਮੇਲ ਕੀਤਾ ਜਾਵੇ।

ਇਸ ਮੌਕੇ ਡਾ. ਜਸਲੀਨ ਕੌਰ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ ਸੁਖਜਿੰਦਰ ਸਿੰਘ, ਅਤੇ ਧਰਮਪਾਲ ਸਿੰਘ, ਗੁਰਬਖਸ਼ ਸਿੰਘ, ਦਵਿੰਦਰ ਸਿੰਘ, ਅਮਨਦੀਪ ਸਿੰਘ, ਹਰਮੰਦਰ ਸਿੰਘ, ਬਲਜੀਤ ਸਿੰਘ, ਇੰਦਰਜੀਤ ਸਿੰਘ ਤੇ ਕਿਸਾਨ ਮੌਜੂਦ ਸਨ।

Advertisement
Author Image

Jasvir Kaur

View all posts

Advertisement