ਤਰਨ ਤਾਰਨ: ਕਾਰ ਸੇਵਾ ਸੰਪਰਦਾ ਸਰਹਾਲੀ ਦੇ ਪ੍ਰਬੰਧਾਂ ਵਾਲੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਵਿੱਚ ਚਲਾਈ ਜਾ ਰਹੀ ‘ਸੰਤ ਬਾਬਾ ਤਾਰਾ ਸਿੰਘ ਜੀ ਸਪੋਰਟਸ ਅਕੈਡਮੀ’ ਦੇ ਖਿਡਾਰੀਆਂ ਨੂੰ ਅੱਜ ਸਮਾਜ ਸੇਵੀ ਰਣਜੀਤ ਸਿੰਘ ਰਾਣਾ ਹਾਂਗਕਾਂਗ ਨੇ ਸਪੋਰਟਸ ਕਿੱਟਾਂ ਵੰਡੀਆਂ। ਕਾਲਜ ਦੇ ਪ੍ਰਿੰਸੀਪਲ ਡਾ. ਜਸਬੀਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕੀਤੇ ਸਮਾਗਮ ਵਿੱਚ ਸਪੋਰਟਸ ਅਕੈਡਮੀ ਦੇ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਗਈਆਂ। ਇਸ ਤੋਂ ਪਹਿਲਾਂ ਰਣਜੀਤ ਸਿੰਘ ਰਾਣਾ ਨੇ ਅਕੈਡਮੀ ਦੇ 40 ਖਿਡਾਰੀਆਂ ਨੂੰ ਇਕ ਲੱਖ ਰੁਪਏ ਦੀ ਕੀਮਤ ਦੀਆਂ ਹਾਕੀ ਸਟਿੱਕਾਂ ਵੀ ਦਿੱਤੀਆਂ ਸਨ। ਇਸ ਮੌਕੇ ਅਕੈਡਮੀ ਦੇ ਕੋਚ ਗੁਰਲਾਲ ਸਿੰਘ ਅਤੇ ਇੰਚਾਰਜ ਬਲਵਿੰਦਰ ਸਿੰਘ ਨੇ ਰਣਜੀਤ ਸਿੰਘ ਰਾਣਾ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ