ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਅਹਿਮਦਗੜ੍ਹ, 12 ਅਪਰੈਲ
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮ੍ਰਿਤਾ ਪ੍ਰੀਤਮ ਮਹਿਲਾ ਸੇਵਾ ਸੁਸਾਇਟੀ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਗੁਰਦੁਆਰਾ ਸਾਹਿਬ ਬਾਬੇ ਸਿੰਘ ਸ਼ਹੀਦਾਂ ਪਿੰਡ ਘਵੱਦੀ ਵਿਖੇ ਤੀਸਰਾ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਗਿਆ। ਪ੍ਰਧਾਨ ਬਲਜੀਤ ਕੌਰ ਗਿੱਲ ਅਤੇ ਸੇਵਾਦਾਰ ਡਾ. ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਕਰਵਾਏ ਦਸਤਾਰ ਮੁਕਾਬਲੇ ਵਿੱਚ ਸੈਂਕੜੇ ਬੱਚਿਆਂ ਨੇ ਭਾਗ ਲਿਆ, ਸੀਨੀਅਰ ਵਰਗ ਵਿੱਚੋ ਜੇਤੂ ਮਨਜਿੰਦਰ ਸਿੰਘ ਨੇ ਪਹਿਲਾਂ ਮੰਨਤਵੀਰ ਸਿੰਘ ਨੇ ਦੂਸਰਾਂ, ਸੁਖਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਨਾਲ ਹੀ ਜੂਨੀਅਰ ਵਰਗ ਵਿੱਚ ਮਨਿੰਦਰ ਸਿੰਘ ਨੇ ਪਹਿਲਾਂ, ਅੰਗਦਜੋਤ ਸਿੰਘ ਨੇ ਦੂਸਰਾ, ਜਸ਼ਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਜੇਤੂ ਬੱਚਿਆਂ ਨੂੰ ਹਜ਼ਾਰਾਂ ਦੇ ਨਗਦ ਇਨਾਮ ਯਾਦਗਾਰੀ ਸਨਮਾਨ ਚਿੰਨ੍ਹ ਅਤੇ ਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ, ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਸੰਸਾ ਪੱਤਰ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਸੇਵਾਦਾਰ ਮਨਦੀਪ ਸਿੰਘ ਖੁਰਦ ਨੇ ਕਿਹਾ ਕਿ ਅਜੌਕੀ ਨੌਜਵਾਨ ਪੀੜ੍ਹੀ ਨੂੰ ਬਾਣੀ ਬਾਣੇ ਅਤੇ ਵਿਰਸੇ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ, ਇਸ ਤਰ੍ਹਾਂ ਦੇ ਉਪਰਾਲੇ ਹਰ ਪਿੰਡ ਅਤੇ ਸ਼ਹਿਰ ਕਰਵਾਏ ਜਾਣੇ ਚਾਹੀਦੇ ਹਨ। ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ,ਸਰਪੰਚ ਬਲਵਿੰਦਰ ਕੌਰ, ਬੀਬੀ ਸੁਖਜੀਤ ਕੌਰ,ਗੁਰਮੀਤ ਸਿੰਘ ਮਿੰਟੂ ਪ੍ਰਧਾਨ,ਭਾਈ ਪ੍ਰਦੀਪ ਸਿੰਘ ਕਥਾ ਵਾਚਕ,ਰਾਜ ਸਿੰਘ ਆੜਤੀਆਂ,ਜਗਪਾਲ ਢਿੱਲੋਂ, ਐਡਵੋਕੇਟ ਗਗਨਦੀਪ ਸਿੰਘ ਗਿੱਲ, ਬਲਜੀਤ ਕੌਰ, ਹਰਦੀਪ ਕੌਰ, ਪਰਮਜੀਤ ਕੌਰ, ਸਤਵੰਤ ਕੌਰ, ਪਰਮਿੰਦਰ ਕੌਰ, ਕਮਲਜੀਤ ਕੌਰ, ਰਣਧੀਰ ਸਿੰਘ ਗਿੱਲ, ਭਰਪੂਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।