ਸੁੱਚਾ ਸਿੰਘ ਪਸਨਾਵਾਲਕਾਦੀਆਂ, 11 ਅਪਰੈਲਖਾਲਸਾ ਪੰਥ ਸਾਜਨਾ ਦਿਵਸ ਕਮੇਟੀ ਨਹਿਰ ਪੁੱਲ ਭਾਮੜੀ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ 14 ਅਪਰੈਲ ਨੂੰ ਨਹਿਰ ਪੁਲ ਭਾਮੜੀ ਵਿੱਚ ਮਨਾਏ ਜਾ ਰਹੇ ਖਾਲਸਾ ਪੰਥ ਸਾਜਨਾ ਦਿਵਸ ਦੀ ਤਿਆਰੀਆਂ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਖਾਲਸਾ ਪੰਥ ਸਾਜਨਾ ਦਿਵਸ ਮਨਾਉਣ ਸਬੰਧੀ ਕਰਵਾਏ ਜਾਣ ਵਾਲੇ ਧਾਰਮਿਕ ਸਮਾਗਮ, ਕਬੱਡੀ ਟੂਰਨਾਮੈਂਟ ਅਤੇ ਹੋਰ ਪ੍ਰੋਗਰਾਮਾਂ ਸਬੰਧੀ ਰੂਪ-ਰੇਖਾ ਉਲੀਕੀ। ਇਸ ਮੌਕੇ ਕਮੇਟੀ ਮੈਂਬਰਾਂ ਦਿਲਬਾਗ ਸਿੰਘ ਬਸਰਾਵਾ, ਬਾਬਾ ਨਰਿੰਦਰ ਸਿੰਘ, ਸਰਪੰਚ ਬਚਨ ਸਿੰਘ, ਹਰਜੀਤ ਸਿੰਘ ਰਿਆੜ ਨੇ ਸਾਂਝੇ ਤੌਰ ’ਤੇ ਦੱਸਿਆ 14 ਅਪਰੈਲ ਦਿਨ ਸੋਮਵਾਰ ਨੂੰ ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਬੱਚਿਆਂ ਦੇ ਕਵਿਤਾਵਾਂ, ਗੀਤ ,ਦਸਤਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਗਤਕੇ ਦੇ ਜੌਹਰ ਦਿਖਾਉਣਗੇ। ਇਸ ਮੌਕੇ ਸੁੱਚਾ ਸਿੰਘ ਫੌਜੀ, ਹਰਭਜਨ ਲਾਲ, ਜਗਤਾਰ ਸਿੰਘ ਖਾਲਸਾ, ਬਲਵਿੰਦਰ ਸਿੰਘ ਬਿੱਲੂ, ਦਿਲਬਾਗ ਸਿੰਘ ਠਾਣੇਦਾਰ, ਡਾ.ਨੀਟਾ, ਬਲਜਿੰਦਰ ਸਿੰਘ ਬਿੱਲਾ, ਹਰਬੀਰ ਸਿੰਘ, ਗੁਰਮੁਖ ਲਾਲ, ਜਸਪਾਲ ਸਿੰਘ ਫ਼ੌਜੀ, ਬੀਰਾ ਸਿੰਘ, ਰਮੇਸ਼ ਸਿੰਘ, ਅਜੀਤ ਸਿੰਘ ਮੋਹਣੀ, ਪ੍ਰਭ, ਕੁਲਜੀਤ ਸਿੰਘ ਅਤੇ ਜਰਨੈਲ ਸਿੰਘ ਹਾਜ਼ਰ ਸਨ।