For the best experience, open
https://m.punjabitribuneonline.com
on your mobile browser.
Advertisement

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮਾਰਚ

05:19 AM Apr 13, 2025 IST
ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮਾਰਚ
ਦਸਤਾਰ ਮਾਰਚ ਵਿੱਚ ਸਿੱਖ ਸੰਸਥਾਵਾਂ ਤੇ ਸੁਸਾਇਟੀਆਂ ਦੇ ਨੁਮਾਇੰਦੇ। -ਫੋਟੋ: ਪਸਨਾਵਾਲ
Advertisement
ਪੱਤਰ ਪ੍ਰੇਰਕ
Advertisement

ਧਾਰੀਵਾਲ, 12 ਅਪਰੈਲ

Advertisement
Advertisement

ਇੱਥੇ ਸਿੱਖ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਮਾਰਚ ਸਜਾਇਆ ਗਿਆ। ਇਸ ਮੌਕੇ ਸਮੂਹ ਇਲਾਕੇ ਦੀਆਂ ਸਿੱਖ ਸੰਸਥਾਵਾਂ ਤੇ ਸੁਸਾਇਟੀਆਂ ਦੇ ਆਗੂਆਂ/ਮੈਂਬਰਾਂ ਅਤੇ ਬੀਬੀਆਂ ਨੇ ਭਾਗ ਲਿਆ। ਇਹ ਦਸਤਾਰ ਮਾਰਚ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਕਲਗੀਧਰ ਸੇਵਾ ਸੁਸਾਇਟੀ, ਗੁਰਮਿਤ ਪ੍ਰਚਾਰ ਲਹਿਰ ਗਤਕਾ ਜਥਾ, ਗੁਰਦੁਆਰਾ ਨਾਨਕਪੁਰੀ ਕਮੇਟੀ, ਭਗਤ ਰਵੀਦਾਸ ਸਭਾ ਦੇ ਸਹਿਗਯੋਗ ਨਾਲ ਸਜਾਇਆ। ਦਸਤਾਰ ਮਾਰਚ ਦੀ ਸ਼ੁਰੂਆਤ ਗੁਰਦੁਆਰਾ ਨਾਨਕਪੁਰੀ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਗਈ।

ਸਿੱਖ ਆਗੂਆਂ ਤੇ ਫਾਊਂਡੇਸ਼ਨ ਦੇ ਮੈਂਬਰਾਂ ਨੇ ਦੱਸਿਆ ਇਸ ਦਸਤਾਰ ਮਾਰਚ ਦਾ ਮੁੱਖ ਉਦੇਸ਼ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਹੈ। ਇਹ ਮਾਰਚ ਗੁਰਦੁਆਰਾ ਸਿੰਘ ਸਭਾ ਰਣੀਆਂ ਤੋਂ ਵਾਪਸ ਗੁਰਦੁਆਰਾ ਬੇਬੇ ਨਾਨਕੀ ਧਾਰੀਵਾਲ ਵਿਖੇ ਸਮਾਪਤ ਹੋਇਆ ਅਤੇ ਸਮਾਪਤੀ ਉਪਰੰਤ ਲੰਗਰ ਵਰਤਾਇਆ ਗਿਆ। ਦਸਤਾਰ ਮਾਰਚ ਵਿੱਚ ਡਾ. ਗੁਰਜਿੰਦਰ ਸਿੰਘ, ਗੁਰਮੀਤ ਸਿੰਘ, ਸੁਖਵੰਤ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ, ਅਨਮੋਲਕ ਸਿੰਘ, ਦਲਬੀਰ ਸਿੰਘ, ਪ੍ਰਦੀਪ ਸਿੰਘ ਸੇਵਕ, ਗੁਰਜੀਤ ਸਿੰਘ ਮੌੜ, ਰਾਮ ਸਿੰਘ, ਸਕੱਤਰ ਸਿੰਘ, ਕੁਲਵਿੰਦਰ ਸਿੰਘ ਅਨਮੋਲ, ਜਗਰੂਪ ਸਿੰਘ ਕਲਿਆਣਪੁਰ, ਗੁਰਸਾਹਿਬ ਸਿੰਘ ਜਫ਼ਰਵਾਲ, ਰਜਿੰਦਰ ਸਿੰਘ ਜਫ਼ਰਵਾਲ, ਮਲਕੀਤ ਸਿੰਘ, ਸ਼ਮਸ਼ੇਰ ਸਿੰਘ, ਡਾ ਕੇ ਜੇ ਸਿੰਘ, ਸ਼ਮਸ਼ੇਰ ਸਿੰਘ, ਪੰਕਜਦੀਪ ਸਿੰਘ ਲੇਹਲ, ਨਵਨੀਤ ਸਿੰਘ ਭੁੰਬਲੀ ਹਾਜ਼ਰ ਸਨ।

Advertisement
Author Image

Charanjeet Channi

View all posts

Advertisement