ਕੱਥਕ ਨਰਤਕੀ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ

ਨਰਤਕੀ ਲੀਨਾ ਮਾਲਾਕਾਰ ਨ੍ਰਿਤ ਦੀ ਪੇਸ਼ਕਾਰੀ ਕਰਦੀ ਹੋਈ।

ਪੱਤਰ ਪ੍ਰੇਰਕ
ਪਠਾਨਕੋਟ, 8 ਅਕਤੂਬਰ
ਸਪਿਕ ਮੈਕੇ ਸੰਸਥਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿੱਚ ਇੱਕ ਕੱਥਕ ਨ੍ਰਿਤ ਦਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਜੈਪੁਰ ਘਰਾਣੇ ਦੀ ਕੱਥਕ ਨਰਤਕੀ ਲੀਨਾ ਮਾਲਾਕਾਰ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਸਮਾਗਮ ਵਿੱਚ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਰਾਜੇਸ਼ਵਰ ਸਲਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪ੍ਰਿੰਸੀਪਲ ਜਤਿੰਦਰ ਕੌਰ, ਸਪਿਕ ਮੈਕੇ ਸੰਸਥਾ ਦੇ ਪ੍ਰਧਾਨ ਡਾ. ਮਨੂ ਸ਼ਰਮਾ, ਜਨਰਲ ਸਕੱਤਰ ਸੰਜੀਵ ਸ਼ਰਮਾ, ਬਲਦੇਵ ਰਾਜ, ਅਵਤਾਰ ਅਬਰੋਲ, ਬੀਆਰ ਗੁਪਤਾ, ਸੰਗੀਤਾ ਸ਼ਰਮਾ ਆਦਿ ਪ੍ਰਮੁੱਖ ਰੂਪ ਵਿੱਚ ਸ਼ਾਮਲ ਹੋਏ। ਪ੍ਰਸਿੱਧ ਨਰਤਕੀ ਲੀਨਾ ਮਾਲਾਕਾਰ ਨੇ ਕੱਥਕ ਨ੍ਰਿਤ ਉਪਰ ਚਾਨਣਾ ਪਾਉਂਦੇ ਦੱਸਿਆ ਕਿ ਇਹ ਉਤਰ ਭਾਰਤ ਦਾ ਨ੍ਰਿਤ ਹੈ ਅਤੇ ਇਸ ਦਾ ਇਤਿਹਾਸ 2000 ਸਾਲ ਪੁਰਾਣਾ ਹੈ। ਲੀਨਾ ਮਾਲਾਕਾਰ ਨੇ ਕੱਥਕ ਨ੍ਰਿਤ ਦੀ ਸ਼ੁਰੂਆਤ ਸ਼ਿਵ ਵੰਦਨਾ ਨਾਲ ਕੀਤੀ। ਅੰਤ ਵਿਚ ਕਲਾਕਾਰ ਨੂੰ ਚਿੱਤਰ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।

Tags :