For the best experience, open
https://m.punjabitribuneonline.com
on your mobile browser.
Advertisement

ਕੱਕੜਵਾਲ ਚੌਕ ’ਚ ਲੱਗਦੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ

05:42 AM Jun 07, 2025 IST
ਕੱਕੜਵਾਲ ਚੌਕ ’ਚ ਲੱਗਦੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ
ਕੱਕੜਵਾਲ ਚੌਕ ਵਿੱਚੋਂ ਲੰਘਦੇ ਹੋਏ ਰਾਹਗੀਰ।
Advertisement
ਹਰਦੀਪ ਸਿੰਘ ਸੋਢੀ
Advertisement

ਧੂਰੀ 6 ਜੂਨ

Advertisement
Advertisement

ਸ਼ਹਿਰ ਅੰਦਰ ਦੇ ਕੱਕੜਵਾਲ ਚੌਕ ਵਿੱਚ ਦੁਪਹਿਰ ਅਤੇ ਸ਼ਾਮ ਸਮੇਂ ਲੱਗਦੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ ਹਨ। ਚੌਕ ਵਿੱਚ ਟਰੈਫਿਕ ਲਾਈਟਾਂ ਲੰਮੇ ਸਮੇਂ ਤੋਂ ਬੰਦ ਹਨ, ਜਿਸ ਕਾਰਨ ਇੱਥੇ ਹਾਦਸੇ ਵਾਪਰਨ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। ਇਸ ਚੌਕ ਵਿੱਚ ਚੁਰਸਤਾ ਹੋਣ ਕਾਰਨ ਬਰਨਾਲਾ, ਧੂਰੀ, ਸੰਗਰੂਰ, ਲੁਧਿਆਣਾ ਤਰਫੋਂ ਬੱਸਾਂ-ਕਾਰਾਂ ਅਤੇ ਹੋਰ ਵਹੀਕਲ ਆਉਂਦੇ-ਜਾਂਦੇ ਰਹਿੰਦੇ ਹਨ ਤੇ ਚੌਕ ਵਿੱਚ ਟਰੈਫਿਕ ਲਾਈਟਾਂ ਵੀ ਕੰਮ ਨਹੀਂ ਕਰ ਰਹੀਆਂ ਜਿਸ ਕਾਰਨ ਸਥਿਤੀ ਹੋਰ ਗੁੰਝਲਦਾਰ ਬਣ ਜਾਂਦੀ ਹੈ।

ਦੁਪਹਿਰ ਸਮੇਂ ਚੌਕ ਵਿੱਚ ਅੱਧਾ-ਅੱਧਾ ਕਿਲੋਮੀਟਰ ਦਾ ਲੰਮਾ ਜਾਮ ਲੱਗ ਜਾਂਦਾ ਹੈ। ਇਸ ਸਬੰਧੀ ਕਿਰਪਾਲ ਸਿੰਘ ਰਾਜੋਮਾਜਰਾ, ਹਰਬੰਸ ਸਿੰਘ ਸੋਢੀ ਅਤੇ ਜਗਦੀਸ਼ ਸ਼ਰਮਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਅੰਦਰ ਟਰੈਫਿਕ ਦੀ ਸਮੱਸਿਆ ਗੰਭੀਰ ਬਣ ਚੁੱਕੀ ਹੈ ਖਾਸ ਕਰ ਕੱਕੜਵਾਲ ਚੌਕ ਤੋਂ ਇਲਾਵਾ ਸ਼ਹਿਰ ਦੇ ਹੋਰ ਅਹਿਮ ਹਿੱਸਿਆਂ ਅੰਦਰ ਸਾਰਾ ਦਿਨ ਟਰੈਫਿਕ ਜਾਮ ਲੱਗਣਾ ਆਮ ਜਿਹੀ ਗੱਲ ਹੋ ਗਈ ਹੈ, ਜਦੋਂ ਕਿ ਇਨ੍ਹਾਂ ਥਾਵਾਂ ’ਤੇ ਟਰੈਫਿਕ ਪੁਲੀਸ ਦੇ ਮੁਲਾਜ਼ਮ ਹਰ ਸਮੇਂ ਹਾਜ਼ਰ ਰਹਿੰਦੇ ਹਨ।

ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕੱਕੜਵਾਲ ਚੌਕ ਵਿੱਚ ਸਕੂਲੀ ਬੱਚਿਆਂ ਦੀਆਂ ਬੱਸਾਂ ਦਾ ਸਮਾਂ ਅੱਗੇ ਪਿੱਛੇ ਕਰਨ ਦੇ ਨਾਲ-ਨਾਲ ਟਰੈਫਿਕ ਲਾਈਟਾਂ ਤੁਰੰਤ ਚਲਾਈਆ ਜਾਣ ਤੇ ਟਰੈਫਿਕ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਹੱਲ ਕੀਤਾ ਜਾਵੇ। ਧੂਰੀ ਦੇ ਕਾਰਜਸਾਧਕ ਅਫ਼ਸਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਅਧਿਕਾਰੀਆਂ ਤੱਕ ਪਹੁੰਚਦਾ ਕੀਤਾ ਹੋਇਆ ਹੈ ਤੇ ਸਮੱਸਿਆ ਦਾ ਜਲਦੀ ਹੱਲ ਕਰ ਲਿਆ ਜਾਵੇਗਾ ਤੇ ਬੰਦ ਹੋਈਆਂ ਟਰੈਫਿਕ ਲਾਈਟਾਂ ਨੂੰ ਠੀਕ ਕਰਵਾਉਣ ਦੇ ਯਤਨ ਕੀਤੇ ਜਾਣਗੇ।

Advertisement
Author Image

Charanjeet Channi

View all posts

Advertisement