For the best experience, open
https://m.punjabitribuneonline.com
on your mobile browser.
Advertisement

ਕੰਪਿਊਟਰ ਕੋਰਸ ਦੇ ਸਰਟੀਫਿਕੇਟ ਵੰਡੇ

04:50 AM Jun 05, 2025 IST
ਕੰਪਿਊਟਰ ਕੋਰਸ ਦੇ ਸਰਟੀਫਿਕੇਟ ਵੰਡੇ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਜੂਨ
ਇੱਥੇ ਰੋਟਰੀ ਕਲੱਬ ਵਲੋਂ ਸੰਚਾਲਿਤ ਕੰਪਿਊਟਰ ਸਿਖਲਾਈ ਕੇਂਦਰ ਵਿਚ ਛੇ ਮਹੀਨੇ ਦਾ ਕੋਰਸ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਅੱਜ ਡੀਏਵੀ ਸਕੂਲ ਵਿਚ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਬਤੌਰ ਮੁੱਖ ਮਹਿਮਾਨ ਧਰਮਬੀਰ ਚਕਰਪਾਣੀ ਨੇ ਰੋਟਰੀ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੰਪਿਊਟਰ ਸਿਖਲਾਈ ਕੇਂਦਰ ਸਮਾਜ ਦੇ ਲਈ ਪ੍ਰੇਰਨਾਦਾਇਕ ਪਹਿਲ ਹੈ। ਅੱਜ ਦੇ ਤਕਨੀਕੀ ਯੁੱਗ ਵਿਚ ਇਸ ਦੀ ਸਭ ਤੋਂ ਵੱਡੀ ਲੋੜ ਹੈ ਤੇ ਇਸ ਦਿਸ਼ਾ ਵਿਚ ਕਲੱਬ ਦਾ ਯੋਗਦਾਨ ਬਹੁਤ ਹੀ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਲਗਨ ਤੇ ਮਿਹਨਤ ਨਾਲ ਇਹ ਸਿਖਲਾਈ ਮੁਕੰਮਲ ਕੀਤੀ ਹੈ ਜੋ ਸ਼ਲਾਘਾਯੋਗ ਹੈ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਇਸੇ ਤਰ੍ਹਾਂ ਹੀ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਰੋਟਰੀ ਕਲੱਬ ਦੇ ਪ੍ਰਧਾਨ ਡਾ. ਐੱਸਐੱਸ ਆਹੂਜਾ ਨੇ ਕਿਹਾ ਕਿ ਕਲੱਬ ਦਾ ਉਦੇਸ਼ ਵਿਦਿਆਰਥਣਾਂ ਨੂੰ ਆਤਮਨਿਰਭਰ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਕਲੱਬ ਵਲੋਂ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਦੀ ਅਧਿਆਪਕਾ ਸੀਮਾ ਅਗਰਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸੈਂਟਰ ਤੋਂ ਸਿਖਲਾਈ ਪ੍ਰਾਪਤ ਏਕਤਾ ਨਾਂ ਦੀ ਲੜਕੀ ਨੂੰ ਪੰਜਾਬ ਨੈਸ਼ਨਲ ਬੈਂਕ ਵਿਚ ਨੌਕਰੀ ਮਿਲੀ ਹੈ ਤੇ ਇਸ ਤੋਂ ਇਲਾਵਾ ਇਕ ਹੋਰ ਲੜਕੀ ਅੰਨਿਆ ਨੂੰ ਵੀ ਸਫਲਤਾਪੂਰਵਕ ਰੁਜ਼ਗਾਰ ਮਿਲਿਆ ਹੈ। ਰੋਟਰੀ ਕਲੱਬ ਪ੍ਰਧਾਨ ਡਾ. ਆਹੂਜਾ ਨੇ ਡੀਏਵੀ ਸਕੂਲ ਮੈਨੇਜਮੇਂਟ ਤੇ ਮੁੱਖ ਮਹਿਮਾਨ ਧਰਮਬੀਰ ਚਕਰਪਾਣੀ ਦਾ ਧੰਨਵਾਦ ਕੀਤਾ। ਕਲੱਬ ਦੇ ਪ੍ਰਾਜੈਕਟ ਚੇਅਰਮੈਨ ਰੋਟੇਰੀਅਨ ਰਾਜ ਕੁਮਾਰ ਗਰਗ ਨੇ ਦੱਸਿਆ ਕਿ ਇਹ ਕੰਪਿਊਟਰ ਸੈਂਟਰ 2014 ਤੋਂ ਕੰਮ ਕਰ ਰਿਹਾ ਹੈ। ਇਸ ਮੌਕੇ ਰੋਟੇਰੀਅਨ ਤੇ ਪ੍ਰਾਜੈਕਟ ਚੇਅਰਮੈਨ ਰਾਜ ਕੁਮਾਰ ਗਰਗ, ਵਿਰੇਂਦਰ ਠੁਕਰਾਲ, ਪ੍ਰਿਤਪਾਲ ਸਿੰਘ ਢਿੱਲੋਂ, ਡਾ. ਆਰਐੱਸ ਘੁੰਮਣ, ਦੀਪਕ ਕੱਕੜ ਅਤੇ ਸੁਰੇਸ਼ ਗੋਗੀਆ ਆਦਿ ਹਾਜ਼ਰ ਸਨ।

Advertisement

Advertisement
Advertisement
Advertisement
Author Image

Advertisement