ਕੰਗਣਵਾਲ ਦਾ ਪੇਂਡੂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ
ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 2 ਫਰਵਰੀ
ਪਿੰਡ ਕੰਗਣਵਾਲ ਦਾ 63ਵਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ, ਜਿਸਦਾ ਉਦਘਾਟਨ ਪ੍ਰੀਤਮ ਸਿੰਘ ਚਹਿਲ ਅਤੇ ਲੈਕਚਰਾਰ ਸੰਤੋਖ ਸਿੰਘ ਨੇ ਕੀਤਾ। ਸਟੇਜ ਸੰਚਾਲਕ ਜਗਤਰਨ ਸਿੰਘ, ਰਵਿੰਦਰ ਸਿੰਘ ਚਹਿਲ ਅਤੇ ਕਿਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਫਤਿਹਗੜ੍ਹ ਸਾਹਿਬ ਅਮਰ ਸਿੰਘ, ਗੁਰਜੋਤ ਸਿੰਘ ਢੀਂਡਸਾ ਹਲਕਾ ਅਮਰਗੜ੍ਹ, ਜਸਵੀਰ ਸਿੰਘ,ਕਮਲ ਸਿੰਘ ਧਾਲੀਵਾਲ ਅਤੇ ਹਰਜਿੰਦਰ ਸਿੰਘ ਕਾਕਾ ਨੇ ਖੇਡ ਟੂਰਨਾਮੈਂਟ ਵਿਚ ਸ਼ਿਰਕਤ ਕੀਤੀ। ਰਵਿੰਦਰ ਚਹਿਲ ਨੇ ਕਿਹਾ ਕਿ ਖੇਡ ਮੇਲੇ ਵਿੱਚ 125 ਟੀਮਾਂ ਅਤੇ 1500 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿੱਚ ਕਬੱਡੀ ਇੱਕ ਪਿੰਡ ਓਪਨ ਵਿੱਚ ਆਲਮਗੀਰ ਦੀ ਟੀਮ ਨੇ ਪਹਿਲਾ, ਦਿੜ੍ਹਬਾ ਦੀ ਟੀਮ ਨੇ ਦੂਸਰਾ, ਕਬੱਡੀ 75 ਕਿੱਲੋ ਭਾਰ ਵਰਗ ਵਿੱਚ ਰਾਮਪੁਰਾ ਦੀ ਟੀਮ ਨੇ ਪਹਿਲਾ, ਸਹਿਜੋਮਾਜਰਾ ਦੀ ਟੀਮ ਨੇ ਦੂਸਰਾ, ਕਬੱਡੀ 65 ਕਿੱਲੋ ਭਾਰ ਵਰਗ ਵਿੱਚ ਕੰਗਣਵਾਲ ਦੀ ਟੀਮ ਨੇ ਪਹਿਲਾ, ਪਹਾੜਪੁਰ ਦੀ ਟੀਮ ਨੇ ਦੂਸਰਾ,
ਕਬੱਡੀ 55 ਕਿੱਲੋ ਕੰਗਣਵਾਲ ਦੀ ਟੀਮ ਨੇ ਪਹਿਲਾ, ਮੰਡੀਆਂ ਦੀ ਟੀਮ ਨੇ ਦੂਸਰਾ, ਕਬੱਡੀ 45 ਕਿੱਲੋ ਜਰਗੜੀ ਦੀ ਟੀਮ ਨੇ ਪਹਿਲਾ ਸੇਖਾ ਦੀ ਟੀਮ ਨੇ ਦੂਸਰਾਂ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ’ਚ ਬਾਠਾਂ ਦੀ ਟੀਮ ਨੇ ਪਹਿਲਾ, ਸਲਾਰ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਅਥਲੈਟਿਕਸ ਵਿੱਚ ਲੜਕੇ 200 ਮੀ. ਲਵਪ੍ਰੀਤ ਸਿੰਘ ਪਿੰਡ ਲਹਿਰਾਗਾਗਾ ਨੇ ਪਹਿਲਾ, ਗਗਨਦੀਪ ਸਿੰਘ ਭੈਣੀ ਬੜਿੰਗਾ ਨੇ ਦੂਸਰਾ, ਰਮਨਦੀਪ ਸਿੰਘ ਪਟਿਆਲਾ ਨੇ ਤੀਜਾ ਸਥਾਨ, ਲੜਕੀਆਂ ਦੀਆਂ ਦੌੜਾਂ 200 ਮੀਟਰ ਵਿੱਚ ਕਸ਼ਿਸ਼ ਲਹਿਰਾਗਾਗਾ ਨੇ ਪਹਿਲਾ, ਲਵਪ੍ਰੀਤ ਕੌਰ ਖਿਲਰੀਆਂ ਨੇ ਦੂਸਰਾ, ਜਪਨੀਤ ਕੌਰ ਲਹਿਰਾਗਾਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ 400 ਮੀਟਰ ਦੌੜਾਂ ਵਿੱਚ ਰਮਨਜੀਤ ਕੌਰ ਖਿਲਰੀਆਂ ਨੇ ਪਹਿਲਾ, ਕਸ਼ਿਸ਼ ਲਹਿਰਾਗਾਗਾ ਨੇ ਦੂਸਰਾ, ਲਵਪ੍ਰੀਤ ਕੌਰ ਖਿਲਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੇ 400 ਮੀਟਰ ਵਿੱਚ ਲਵਪ੍ਰੀਤ ਸਿੰਘ ਲਹਿਰਾਗਾਗਾ ਨੇ ਪਹਿਲਾ, ਪ੍ਰਭਜੋਤ ਸਿੰਘ ਲਹਿਰਾਗਾਗਾ ਨੇ ਦੂਸਰਾ, ਰਮਨਦੀਪ ਸਿੰਘ ਪਟਿਆਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਲੜਕੇ 1500 ਮੀਟਰ ਦੌੜ ਵਿੱਚ ਪ੍ਰਭਜੋਤ ਸਿੰਘ ਲਹਿਰਾਗਾਗਾ ਨੇ ਪਹਿਲਾ, ਰਾਮ ਚੰਦਰ ਪਟਿਆਲਾ ਨੇ ਦੂਸਰਾ ਅਤੇ ਸ਼ਮਸ਼ੇਰ ਸਿੰਘ ਗੁਰਦਾਸਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀਆਂ ਦੌੜਾਂ 800 ਮੀਟਰ
ਰਮਨਜੀਤ ਕੌਰ ਖਿਲਰੀਆਂ ਨੇ ਪਹਿਲਾ, ਮਨਪ੍ਰੀਤ ਕੌਰ ਲਹਿਰਾਗਾਗਾ ਨੇ ਦੂਸਰਾ ਅਤੇ ਅਨਮੋਲਪ੍ਰੀਤ ਕੌਰ ਖਿਲਰੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਾਟ ਪੁੱਟ ਲੜਕੇ ਗੁਰਸ਼ਰਨ ਸਿੰਘ ਫਰੀਦਕੋਟ ਨੇ ਪਹਿਲਾ, ਸਰਨਦੀਪ ਸਿੰਘ ਭੈਣੀ ਬੜਿੰਗਾ ਨੇ ਦੂਸਰਾ ਅਤੇ
ਰਮਨਦੀਪ ਸਿੰਘ ਪਟਿਆਲਾ ਤੀਜਾ ਸਥਾਨ ਪ੍ਰਾਪਤ ਕੀਤਾ।
ਲੰਬੀ ਛਾਲ ਲੜਕੇ ਵਿੱਚ ਲੋਕੇਸ਼ ਯਾਦਵ ਜਲੰਧਰ ਨੇ ਪਹਿਲਾ, ਰਮਨਦੀਪ ਸਿੰਘ ਪਟਿਆਲਾ ਨੇ ਦੂਜਾ ਅਤੇ
ਕਰਨ ਮੰਡੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਲੜਕੀਆਂ ਵਿੱਚ ਲਵਪ੍ਰੀਤ ਕੌਰ ਖਿਲਰੀਆਂ ਨੇ ਪਹਿਲਾ, ਕਸ਼ਿਸ਼ ਲਹਿਰਾਗਾਗਾ ਨੇ ਦੂਸਰਾ ਅਤੇ ਮਨਪ੍ਰੀਤ ਕੌਰ ਲਹਿਰਾਗਾਗਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੈਸਟ ਰੇਡਰ ਬੁੱਲਟ ਅਤੇ ਹਰਜੀਤ ਰਾਮਪੁਰਾ ਨੂੰ ਚੁਣਿਆ ਗਿਆ ਹੈ। ਬੈਸਟ ਜਾਫੀ ਗੁਰਵਿੰਦਰ ਘਾਗਾ-ਜੱਗੂ , ਸੋਨੀ ਅੰਗਰੇਜ਼ ਰਾਮਪੁਰਾ ਨੂੰ ਚੁਣਿਆ ਗਿਆ। ਐੱਸਐੱਚਓ ਅਦਿੱਤਿਆ ਸ਼ਰਮਾ ਸ਼ਹਿਰੀ ਅਹਿਮਦਗੜ੍ਹ ਵਲੋਂ ਖਿਡਾਰੀਆਂ ਨੂੰ ਆਪਣੇ ਤੌਰ ’ਤੇ ਵਿਸ਼ੇਸ਼ ਇਨਾਮ ਦਿੱਤੇ ਗਏ ਅਤੇ ਖਿਡਾਰੀਆਂ ਨੂੰ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਅਤੇ ਪੰਚਾਇਤਾਂ ਨੂੰ ਕਿਸੇ ਵੀ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਨਾ ਦੇਣ ਦੀ ਅਪੀਲ ਕੀਤੀ।
ਚਹਿਲ ਨੇ ਕਿਹਾ ਇਨਾਮਾਂ ਦੀ ਵੰਡ ਡਾ. ਅਮਰ ਸਿੰਘ ਅਤੇ ਗੁਰਜੋਤ ਸਿੰਘ ਢੀਂਡਸਾ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ, ਸਤਨਾਮ ਸਿੰਘ, ਹਰਦੀਪ ਸਿੰਘ, ਦਵਿੰਦਰ ਸਿੰਘ ਗੋਲਡੀ, ਹਰਜਿੰਦਰ ਸਿੰਘ ਕਾਕਾ ਚੇਅਰਮੈਨ, ਚਮਕੌਰ ਸਿੰਘ ਨੰਬਰਦਾਰ, ਰਾਜਿੰਦਰ ਸਿੰਘ ਹੈਪੀ, ਮੱਖਣ ਖਾਂ, ਗਗਨਦੀਪ ਧਾਲੀਵਾਲ ਅਤੇ ਅਵਤਾਰ ਸਿੰਘ ਬਾਜਵਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।