ਕੌਮਾਂਤਰੀ ਕਾਨਫਰੰਸ ਵਿੱਚ ਭੰਗੜੇ ਦੀ ਧਮਾਲ
06:15 AM Mar 11, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਾਰਚ
ਭਾਰਤ ਸਰਕਾਰ ਦੀ ਮਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿੱਚ ਸਿਹਤ ’ਤੇ ਅਧਾਰਿਤ ਇੰਟਰਨੈਸ਼ਨਲ ਸਿੰਪੋਜ਼ਿਅਮ ਐਂਡ ਹੈਲਥ ਟੈਕਨਾਲਾਜੀ ਅਸਿਸਟੈਂਟ (ਇਸ਼ਟਾ)-2025 ਕਰਵਾਇਆ ਗਿਆ। ਕਾਨਫਰੰਸ ਦੇ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਨੇ ਦੇਸ਼ ਵਾਸੀਆਂ ਨੂੰ ਸਿਹਤ ਸਬੰਧੀ ਤਕਨੀਕਾਂ ਨਾਲ ਜੁੜਨ ਅਤੇ ਲਾਭ ਲੈਣ ਬਾਰੇ ਦੱਸਿਆ। ਕਾਨਫਰੰਸ ਦੌਰਾਨ ਭੰਗੜਾ , ਗਰਬਾ , ਸਿੰਬਲਪੁਰੀ, ਬੀਹੂ ਨਾਚਾਂ ਦੀ ਪੇਸ਼ਕਾਰੀ ਹੋਈ। ਮਗਰੋਂ ਪੰਜਾਬੀ ਸਭਿਆਚਾਰ ਕੇਂਦਰ ਦਿੱਲੀ ਵੱਲੋਂ ਕੋਚ ਰਜਿੰਦਰ ਟਾਂਕ ਦੀ ਅਗਵਾਈ ਭੰਗੜਾ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਅਮਿਤ ਨੇ ਢੋਲ, ਰਜਿੰਦਰ ਟਾਂਕ ਨੇ ਅਲਗੋਜ਼ੇ, ਗੁਰਚਰਨ ਸਿੰਘ ਨੇ ਚਿਮਟਾ, ਰਸਦੀਪ ਸਿੰਘ ਨੇ ਬਾਜਾ ਵਜਾਇਆ ਅਤੇ ਲੋਕ ਬੋਲੀਆਂ ਦੀਪਕ ਨੇ ਗਾ ਕੇ ਚੰਗੀ ਵਾਹ-ਵਾਹ ਖੱਟੀ।
Advertisement
Advertisement
Advertisement
Advertisement