ਕੌਫੀ ਪੇਅ ਪਦਾਰਥਾਂ ਤੇ ਹੋਟਲ ਕਿਰਾਏ ਦੀਆਂ ਟੈਕਸ ਦਰਾਂ ਸੋਧੀਆਂ

ਪਣਜੀ: ਜੀਐੱਸਟੀ ਕੌਂਸਲ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਕੌਫੀ ਨਾਲ ਸਬੰਧਤ ਪੀਣ ਵਾਲੇ ਪਦਾਰਥਾਂ ’ਤੇ ਟੈਕਸ ਦਰ ਦੁੱਗਣੀ ਨਾਲੋਂ ਵੱਧ ਕਰ ਦਿੱਤੀ ਹੈ। ਹੁਣ ਇਨ੍ਹਾਂ ਪਦਾਰਥਾਂ ’ਤੇ 40 ਫੀਸਦ ਟੈਕਸ ਲੱਗੇਗਾ। ਇਸੇ ਤਰ੍ਹਾਂ ਹੋਟਲਾਂ ਦੇ ਕਮਰਿਆਂ ’ਤੇ ਲਗਦਾ ਟੈਕਸ ਵੀ ਵਧਾ ਦਿੱਤਾ ਗਿਆ ਹੈ। ਜਿਨ੍ਹਾਂ ਕਮਰਿਆਂ ਦਾ ਕਿਰਾਇਆ ਹਜ਼ਾਰ ਰੁਪਏ ਹੈ ਉਨ੍ਹਾਂ ’ਤੇ ਕੋਈ ਟੈਕਸ ਨਹੀਂ ਲਗਾਇਆ ਗਿਆ ਜਦਕਿ ਹਜ਼ਾਰ ਤੋਂ 7500 ਰੁਪਏ ਦੇ ਕਿਰਾਏ ਵਾਲੇ ਕਮਰਿਆਂ ’ਤੇ ਟੈਕਸ 18 ਫੀਸਦ ਤੋਂ ਘਟਾ ਕੇ 12 ਫੀਸਦ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 10 ਤੋਂ 13 ਵਿਅਕਤੀਆਂ ਨੂੰ ਲਿਜਾਣ ਵਾਲੇ ਪੈਟਰੋਲ ਤੇ ਡੀਜ਼ਲ ਵਾਹਨਾਂ ਤੋਂ ਕ੍ਰਮਵਾਰ ਇੱਕ ਤੇ ਤਿੰਨ ਫੀਸਦ ਟੈਕਸ ਘਟਾਇਆ ਗਿਆ ਹੈ। ਇਹ ਟੈਕਸ ਦਰਾਂ 1 ਅਕਤੂਬਰ ਤੋਂ ਲਾਗੂ ਹੋਣਗੀਆਂ। -ਪੀਟੀਆਈ

Tags :