ਕੋਰਟ ਮੈਰਿਜ ਕਰਵਾਉਣ ਵਾਲੀ ਲੜਕੀ ਘਰੋਂ ਅਗਵਾ
03:32 AM Jun 10, 2025 IST
Advertisement
ਮਲੋਟ: ਇੱਥੇ ਪਟੇਲ ਨਗਰ ਵਿੱਚ ਕੋਰਟ ਮੈਰਿਜ ਕਰਵਾ ਕੇ ਰਹਿ ਰਹੀ, ਪਿੰਡ ਅਸਮਾਨ ਖੇੜਾ ਦੀ ਲੜਕੀ ਨੂੰ ਜ਼ਬਰਦਸਤੀ ਹਥਿਆਰਬੰਦ ਵਿਅਕਤੀ ਆਪਣੇ ਨਾਲ ਲੈ ਗਏ। ਇਸ ਦੌਰਾਨ ਕਰੀਬ 15 ਹਥਿਆਰਬੰਦ ਵਿਅਕਤੀਆਂ ਅਤੇ ਔਰਤਾਂ ਨੇ ਉਸ ਦੇ ਦਿਓਰ ਸੰਜੇ ਉਰਫ ਰੋਹਿਤ ਦੀ ਕਾਫ਼ੀ ਕੁੱਟਮਾਰ ਕੀਤੀ। ਘਟਨਾ ਵੇਲੇ ਲੜਕੀ ਦਾ ਪਤੀ ਰਾਹੁਲ ਕੁਮਾਰ ਘਰ ਨਹੀਂ ਸੀ। ਹਸਪਤਾਲ ਵਿੱਚ ਜ਼ੇਰੇ ਇਲਾਜ ਰੋਹਿਤ ਨੇ ਦੱਸਿਆ ਕਿ ਘਰ ਵਿੱਚ ਦਾਖਲ ਹੋਏ ਸਾਰੇ ਵਿਅਕਤੀ ਬੇਸਬਾਲ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਉਸ ਦੀ ਭਾਬੀ ਨੂੰ ਧੱਕੇ ਨਾਲ, ਵਿਰੋਧ ਕਰਨ ਦੇ ਬਾਵਜੂਦ ਘੜੀਸ ਕੇ ਆਪਣੀ ਕਾਰ ਵਿੱਚ ਸੁੱਟ ਲਿਆ ਅਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉੱਥੇ ਹੀ ਛੱਡ ਗਏ। ਇਸ ਦੌਰਾਨ ਉਸ ਦੇ ਪਿਤਾ ਨੂੰ ਅੰਦਰ ਤਾੜ ਕੇ ਬਾਹਰੋਂ ਕੁੰਡੀ ਲਾ ਗਏ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement
Advertisement