ਕੈਲਾਸ਼ ਸੈਣੀ ਵੱਲੋਂ ਖ਼ੂਨਦਾਨੀਆਂ ਦਾ ਸਨਮਾਨ
04:31 AM Mar 05, 2025 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਮਾਰਚ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰਤੀਨਿਧੀ ਕੈਲਾਸ਼ ਸੈਣੀ ਨੇ ਕਿਹਾ ਕਿ ਖੂਨਦਾਨ ਨਾ ਸਿਰਫ ਦੂਜਿਆਂ ਦੀ ਜਾਨ ਬਚਾਉਣ ਦਾ ਇਕ ਉਤਮ ਕਾਰਜ ਹੈ ਬਲਕਿ ਇਹ ਖੂਨਦਾਨੀਆਂ ਦੀ ਸਿਹਤ ਲਈ ਵੀ ਲਾਭਦਾਇਕ ਹੈ। ਕੈਲਾਸ਼ ਸੈਣੀ ਪਿੰਡ ਚਕਚਾਨਪੁਰ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਲਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਹਲਕੇ ਵਿਚ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣਾ ਚਾਹੁੰਦੇ ਹਨ,ਕਿਉਕਿ ਖੂਨ ਦਾਨ ਇਕ ਮਹਾਨ ਮਨੁੱਖੀ ਸੇਵਾ ਹੈ ਜੋ ਸਮਾਜ ਨੂੰ ਜੋੜਨ ਤੇ ਲੋੜਵੰਦ ਵਿਅਕਤੀ ਦੀ ਮਦਦ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੀ ਹੈ। ਇਸ ਮੌਕੇ ਸਰਪੰਚ ਰਾਕੇਸ਼ ਸੈਣੀ, ਬਲਕਾਰ ਸੈਣੀ, ਸੁਲਤਾਨ ਸਿੰਘ, ਨਰੇਸ਼ ਕੁਮਾਰ, ਨਿਰਮਲ ਸੈਣੀ, ਜੈ ਪ੍ਰਕਾਸ਼, ਸੋਹਨ ਲਾਲ,ਹਰਪਾਲ ਸਿੰਘ, ਸਤੀਸ਼ ਗੁੜੀ, ਗੁਰਦੀਪ ਸਿੰਘ ਛਪਰਾ ਮੌਜੂਦ ਸਨ।
Advertisement
Advertisement
Advertisement
Advertisement