ਕੈਲਾਸ਼ ਕੌਰ ਦੀ ਯਾਦ ’ਚ ਸਮਾਗਮ 15 ਨੂੰ
05:17 AM Mar 13, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਮਾਰਚ
ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਜਥੇਬੰਦੀ ਵੱਲੋਂ ਉੱਘੇ ਨਾਟਕਕਾਰ ਮਰਹੂਮ ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਅਤੇ ਇਨਕਲਾਬੀ ਪੰਜਾਬੀ ਰੰਗਮੰਚ ਦੀ ਨਾਮਵਰ ਮੋਢੀ ਅਦਾਕਾਰਾ ਕੈਲਾਸ਼ ਕੌਰ ਦੀ ਯਾਦ ਵਿੱਚ 15 ਮਾਰਚ ਨੂੰ ਸਵੇਰੇ 11 ਵਜੇ ਇੱਕ ਸਲਾਮ ਮਿਲਣੀ ਸਮਾਗਮ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ, ਨਜ਼ਦੀਕ ਗੰਗਾ ਬਿਲਡਿੰਗ, ਰਣਜੀਤ ਪੁਰਾ ਵਿਖੇ ਕਰਵਾਇਆ ਜਾਵੇਗਾ। ਸਲਾਮ ਕਾਫ਼ਲਾ ਦੇ ਆਗੂਆਂ ਜਸਪਾਲ ਜੱਸੀ, ਡਾ. ਪਰਮਿੰਦਰ, ਅਮੋਲਕ ਸਿੰਘ ਅਤੇ ਪਾਵੇਲ ਕੁੱਸਾ ਨੇ ਦੱਸਿਆ ਕਿ ਇਸ ਮੌਕੇ ਉੱਘੇ ਨਾਟਕਕਾਰ ਡਾ. ਸਵਰਾਜਬੀਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਵਾਨ ਡਾ. ਜਸਪਾਲ ਕੌਰ ਦਿਓਲ ਅਤੇ ਜਮਹੂਰੀ ਅਧਿਕਾਰਾਂ ਦੇ ਚਿੰਤਕ ਡਾ. ਨਵਸ਼ਰਨ ਉਨ੍ਹਾਂ ਦੇ ਸਮਾਜਿਕ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਕਰਨਗੇ।
Advertisement
Advertisement
Advertisement