ਕੈਬਨਿਟ ਮੰਤਰੀ ਵੱਲੋਂ ਤਹਿਸੀਲ ਕੰਪਲੈਕਸ ਦੇ ਕੰਮ ਦਾ ਜਾਇਜ਼ਾ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 10 ਜਨਵਰੀ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੁੱਧਨਸਾਧਾਂ ਵਿੱਚ ਉਸਾਰੀ ਅਧੀਨ ਤਹਿਸੀਲ ਕੰਪਲੈਕਸ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਉਹ ਇੱਥੇ ਕੱਲ੍ਹ ਸ਼ਾਮ ਪੁੱਜੇ ਸਨ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਭਰੋਸਾ ਦਿੱਤਾ ਕਿ ਤਹਿਸੀਲ ਦੁੱਧਨਸਾਧਾਂ ਦੇ ਬਣ ਰਹੇ ਕੰਪਲੈਕਸ ਨੂੰ ਨੇਪਰੇ ਚਾੜ੍ਹਨ ਵਿੱਚ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਕੰਪਲੈਕਸ ਜਲਦੀ ਤਿਆਰ ਕਰ ਕੇ ਜਨਤਾ ਦੇ ਸਪੁਰਦ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਇਹ ਟੀਚਾ ਹੈ ਕਿ ਵਿਕਾਸ ਦੇ ਚੱਲ ਰਹੇ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜ੍ਹੇ ਜਾਣ ਅਤੇ ਹੋਰ ਅੱਗੇ ਨਵੇਂ ਕੰਮ ਸ਼ੁਰੂ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਮਿਆਰੀ ਸਹੂਲਤਾਂ ਮਿੱਲ ਸਕਣ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਡਾ. ਗੁਰਮੀਤ ਸਿੰਘ ਬਿੱਟੂ, ਸਿਮਰਦੀਪ ਬਰਕਤਪੁਰ, ਰਾਜਵਿੰਦਰ ਸਿੰਘ ਹਡਾਣਾ, ਗੁਰਪ੍ਰੀਤ ਗੂਰੀ ਪੀ.ਏ., ਗੁਰਜੀਤ ਸਿੰਘ ਨਿਜਾਮਪੁਰ ਆਦਿ ਆਪ ਆਗੂ ਤੇ ਵਰਕਰ ਵੀ ਮੌਜੂਦ ਸਨ।