ਕੈਨੇਡਾ ਦੀ ਟੀਮ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਕੁਆਲੀਫਾਈ
04:32 AM Jun 23, 2025 IST
Advertisement
ਓਂਟਾਰੀਓ: ਕੈਨੇਡਾ ਦੀ ਪੁਰਸ਼ ਕ੍ਰਿਕਟ ਟੀਮ ਨੇ ਅਮਰੀਕੀ ਕੁਆਲੀਫਾਇਰ ਵਿੱਚ ਬਹਾਮਾਸ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਅਗਲੇ ਸਾਲ ਭਾਰਤ ਅਤੇ ਸ੍ਰੀਲੰਕਾ ਵਿੱਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਇਹ ਕੈਨੇਡਾ ਦੀ ਲਗਾਤਾਰ ਪੰਜਵੀਂ ਜਿੱਤ ਹੈ। ਕੈਨੇਡਾ ਨੇ ਇੱਥੇ ਖੇਡੇ ਗਏ ਕੁਆਲੀਫਾਇਰ ਵਿੱਚ 57 ਦੌੜਾਂ ਦਾ ਟੀਚਾ ਤਿੰਨ ਵਿਕਟਾਂ ਗੁਆ ਕੇ ਛੇ ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਪਹਿਲਾਂ ਗੇਂਦਬਾਜ਼ੀ ਕਰਦਿਆਂ ਕੈਨੇਡਾ ਨੇ ਆਪਣੇ ਸਪਿੰਨਰਾਂ ਕਲੀਮ ਸਨਾ ਅਤੇ ਸ਼ਿਵਮ ਸ਼ਰਮਾ ਦੀਆਂ ਤਿੰਨ-ਤਿੰਨ ਵਿਕਟਾਂ ਸਦਕਾ ਬਹਾਮਾਸ ਨੂੰ 19.5 ਓਵਰਾਂ ਵਿੱਚ ਆਊਟ ਕਰ ਦਿੱਤਾ। -ਪੀਟੀਆਈ
Advertisement
Advertisement
Advertisement
Advertisement