ਕੈਦੀ ਕੋਲੋਂ ਮੋਬਾਈਲ ਫੋਨ ਬਰਾਮਦ

ਪੱਤਰ ਪ੍ਰੇਰਕ
ਹੁਸ਼ਿਆਰਪੁਰ, 12 ਅਗਸਤ
ਕੇਂਦਰੀ ਜੇਲ੍ਹ ਦੇ ਇਕ ਕੈਦੀ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ। ਕੈਦੀ ਭੁਪਿੰਦਰ ਸਿੰਘ ਵਾਸੀ ਛੋਟੀ ਮਿਆਣੀ ਖ਼ਿਲਾਫ਼ ਸਿਟੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਹੈੱਡ ਵਾਰਡਰ ਜਸਵੰਤ ਸਿੰਘ ਨੇ ਦੱਸਿਆ ਕਿ ਡਿਊਟੀ ਦੌਰਾਨ ਜਦੋਂ ਉਹ ਬੈਰਕ ਨੰਬਰ-21 ਕੋਲੋਂ ਲੰਘ ਰਿਹਾ ਸੀ ਤਾਂ ਬੈਰਕ ਅੰਦਰ ਕੈਦੀ ਭੁਪਿੰਦਰ ਸਿੰਘ ਕਿਸੇ ਨਾਲ ਮੋਬਾਈਲ ਫੋਨ ’ਤੇ ਗੱਲ ਕਰ ਰਿਹਾ ਸੀ। ਉਸ ਨੇ ਇਸ ਦੀ ਸੂਚਨਾ ਸਹਾਇਕ ਸੁਪਰਡੈਂਟ ਸੁਭਾਸ਼ ਚੰਦਰ ਨੂੰ ਦਿੱਤੀ ਜਿਨ੍ਹਾਂ ਮੋਬਾਈਲ ਫੋਨ ਬਰਾਮਦ ਕਰ ਲਿਆ।