ਦਸੂਹਾ: ਇੱਥੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਵੱਲੋਂ ਪ੍ਰਧਾਨ ਵਿਜੇ ਤੁਲੀ ਤੇ ਸਕੱਤਰ ਵਿਕਾਸ ਖੁੱਲਰ ਦੀ ਅਗਵਾਈ ਹੇਠ ਕੈਂਸਰ ਪੀੜਤ ਨੌਜਵਾਨ ਨੂੰ 50 ਹਜ਼ਾਰ ਰੁਪਏ, ਐੱਸਵੀਜੇਸੀਡੀਏਵੀ ਪਬਲਿਕ ਸਕੂਲ ਦੀ ਇਕ ਲੋੜਵੰਦ ਵਿਦਿਆਰਥਣ ਨੂੰ ਸਕੂਲ ਫੀਸ ਅਤੇ ਪਿੰਡ ਓਢਰਾ ਦੇ ਸਰਕਾਰੀ ਸਕੂਲ ਨੂੰ ਫਰਨੀਚਰ ਲਈ ਰਾਸ਼ੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਕਲੱਬ ਵੱਲੋਂ ਸਫ਼ਦਰਪੁਰ ਦੇ ਸਰਕਾਰੀ ਸਕੂਲ ਦੇ ਵਿਕਾਸ ਲਈ 50 ਹਜ਼ਾਰ ਰੁਪਏ, ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ 11 ਹਜ਼ਾਰ ਰੁਪਏ, ਪਸ਼ੂ ਹਸਪਤਾਲ ਦਸੂਹਾ ਨੂੰ ਫਰਨੀਚਰ, ਬਿਸੋਚੱਕ ਦੇ ਪ੍ਰਾਇਮਰੀ ਸਕੂਲ ਨੂੰ ਵਾਟਰ ਕੂਲਰ ਭੇਟ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ, ਡੀ.ਆਰ ਰਲਹਣ, ਵਿਨੋਦ ਸ਼ਰਮਾ, ਸੀ.ਏ ਸੁਸ਼ੀਲ ਚੱਢਾ, ਦਵਿੰਦਰ ਰੋਜ਼ੀ, ਸੰਜੀਵ ਸ਼ਰਮਾ, ਰਾਜੀਵ ਕੁੰਦਰਾ, ਨੀਰਜ ਵਾਲੀਆ, ਡਾ. ਐਸਪੀ ਸਿੰਘ ਤੇ ਮੁਕੇਸ਼ ਖਿੰਗਰੀ ਹਾਜ਼ਰ ਸਨ। -ਪੱਤਰ ਪ੍ਰੇਰਕ