ਕੈਂਪ ਵਿੱਚ 629 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
05:19 AM Apr 15, 2025 IST
Advertisement
ਦਸੂਹਾ: ਇੱਥੇ ਨੇੜਲੇ ਪਿੰਡ ਤਿਹਾੜਾ ਵਿੱਚ ਮਰਹੂਮ ਫਕੀਰ ਸਿੰਘ ਯਾਦਗਾਰੀ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ। ਇਹ ਕੈਂਪ ਸਮਾਜ ਸੇਵੀ ਦਵਿੰਦਰ ਸਿੰਘ ਲਾਲ, ਬੀਬੀ ਕਮਲਜੀਤ ਕੌਰ ਵੱਲੋਂ ਐਲਡਰਕੀ ਕਲੱਬ, ਸਤਿਕਾਰ ਕਲੱਬ, ਰਿਸਕ ਇੰਡੀਆ ਸ਼ੋਸ਼ਲ ਕਲੱਬ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਦੀ ਸ਼ੁਰੂਆਤ ਪਾਠ ਦੇ ਭੋਗ ਪਾਉਣ ਮਗਰੋਂ ਸਰਬੱਤ ਦੇ ਭਲੇ ਦੀ ਅਰਦਾਸ ਮਗਰੋਂ ਕੀਤੀ ਗਈ। ਕੈਂਪ ਵਿੱਚ ਸਹਾਰਾ ਹਸਪਤਾਲ ਦਸੂਹਾ ਦੀ ਟੀਮ ਵੱਲੋਂ ਡਾ. ਰਣਬੀਰ ਸਹਾਰ ਦੀ ਦੇਖ ਰੇਖ ਹੇਠ 620 ਮਰੀਜ਼ਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚੋਂ 125 ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕੀਤੇ ਗਏ। ਕੈਪ ਦੇ ਆਖ਼ਰੀ ਦਿਨ ਡਾ. ਰਣਬੀਰ ਸਹਾਰਾ ਨੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ-ਸੰਭਾਲ ਦੇ ਨੁਕਤੇ ਦੱਸੇ। ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ, ਐਨਕਾਂ ਤੇ ਭੋਜਨ ਮੁਹੱਈਆ ਕਰਵਾਇਆ ਗਿਆ।
Advertisement
Advertisement
Advertisement
Advertisement