For the best experience, open
https://m.punjabitribuneonline.com
on your mobile browser.
Advertisement

ਕੈਂਪ ਵਿੱਚ 142 ਮਰੀਜ਼ਾਂ ਦੀ ਜਾਂਚ

03:14 AM Jun 09, 2025 IST
ਕੈਂਪ ਵਿੱਚ 142 ਮਰੀਜ਼ਾਂ ਦੀ ਜਾਂਚ
ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ।
Advertisement

ਲਹਿਰਾਗਾਗਾ: ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਜੀਪੀਐੱਫ ਕੰਪਲੈਕਸ ਵਿੱਚ ਮੈਗਾ ਮੈਡੀਕਲ ਚੈੱਕਅਪ ਕੈਂਪ ਮਰਹੂਮ ਡਾ. ਸਾਈਂ ਦਾਸ (ਨੰਗਲਾ) ਦੀ ਯਾਦ ਵਿੱਚ ਲਾਇਆ ਗਿਆ ਜਿਸ ਵਿੱਚ ਉਨ੍ਹਾਂ ਦੇ ਪੁੱਤਰ ਸਰਪੰਚ ਹਰਮਨ ਸਿੰਘ (ਨੰਗਲਾ) ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾਂ ਵੱਲੋਂ ਸਰਪੰਚ ਹਰਮਨ ਦਾ ਸਨਮਾਨ ਕੀਤਾ ਗਿਆ। ਸੰਸਥਾ ਦੇ ਸੰਸਥਾਪਕ ਜੱਸ ਪੇਂਟਰ, ਜੀਪੀਐੱਫ਼ ਦੇ ਪ੍ਰਧਾਨ ਸੰਜੀਵ ਕੁਮਾਰ (ਰੋਡਾ), ਸੰਕੀਰਤਨ ਮੰਡਲ ਦੇ ਪ੍ਰਧਾਨ ਸੁਰਿਦਰ ਗਰਗ, ਚੇਅਰਮੈਨ ਲੱਭੂ ਰਾਮ ਗੋਇਲ, ਖ਼ਜ਼ਾਨਚੀ ਵਿੱਕੀ ਸਿੰਗਲਾ, ਸੁਰੇਸ਼ ਸਿੰਗਲਾ (ਸਾਬਕਾ ਪ੍ਰਧਾਨ ਟਰੱਕ ਯੂਨੀਅਨ), ਰਮੇਸ਼ ਕੁਮਾਰ (ਕੱਪੜੇ ਵਾਲੇ) ਰਾਕੇਸ਼ ਬਾਂਸਲ (ਪਿਸ਼ੌਰ ਵਾਲੇ), ਜਗਸੀਰ ਸਿੰਘ ਜਵਾਹਰਵਾਲਾ ਨੇ ਦੱਸਿਆ ਕਿ ਕੈਂਪ ਵਿੱਚ ਡਾ. ਪ੍ਰਗਟ ਸਿੰਘ, ਡਾ. ਐੱਸਕੇ ਜੈਨ, ਡਾ. ਪਾਹੁਲਪ੍ਰੀਤ ਕੌਰ ਵੱਲੋਂ ਲਗਪਗ 142 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। -ਪੱਤਰ ਪ੍ਰੇਰਕ

Advertisement

ਪੁੰਨਾਵਾਲ ’ਚ ਮੈਡੀਕਲ ਚੈੱਕਅਪ ਕੈਂਪ

ਧੂਰੀ: ਆਸਰਾ ਵੈਲਫੇਅਰ ਫਾਊਂਡੇਸ਼ਨ ਧੂਰੀ ਵੱਲੋਂ ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰੀਤ ਢੀਂਡਸਾ ਦੀ ਅਗਵਾਈ ਹੇਠ ਪਿੰਡ ਪੁੰਨਾਵਾਲ ਵਿੱਚ ਸਵੇਰੇ 6 ਵਜੇਂ ਤੋਂ 10 ਵਜੇ ਤੱਕ ਮੁਫ਼ਤ ਮੈਡੀਕਲ ਚੈੱਕਅਪ ਟੈਸਟ ਕੈਂਪ ਲਗਾਇਆ ਗਿਆ। ਇਸ ਮੌਕੇ ਫਾਊਂਡੇਸ਼ਨ ਧੂਰੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪ੍ਰੀਤ ਢੀਂਡਸਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਮਕਸਦ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਸੁਚੇਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਲਗਪਗ 250 ਲੋਕਾਂ ਦੇ ਟੈਸਟ ਕੀਤੇ ਗਏ ਹਨ । ਸਰਪੰਚ ਗੋਬਿੰਦਰ ਸਿੰਘ ਖੰਗੂੜਾ ਨੇ ਪ੍ਰੀਤ ਢੀਂਡਸਾ ਦਾ ਧੰਨਵਾਦ ਕੀਤਾ ਅਤੇ ਸਨਮਾਨ ਕੀਤਾ। ਇਸ ਮੌਕੇ ਫਾਊਂਡੇਸ਼ਨ ਦੇ ਆਗੂ ਅੰਮ੍ਰਿਤਪਾਲ ਸਿੰਘ ਢੀਂਡਸਾ, ਸਵਰਨ ਸਿੰਘ, ਹਰੀਸ਼ ਕੁਮਾਰ, ਹਰਜਿੰਦਰ ਸਿੰਘ, ਗੁਰਜੋਤ ਸਿੰਘ, ਹਰਵਿੰਦਰ ਸਿੰਘ ਫੀਟਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement
Advertisement

ਟੈਗੋਰ ਸਕੂਲ ਵਿੱਚ ਸਮਰ ਕੈਂਪ

ਦੇਵੀਗੜ੍ਹ: ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਵਿੱਚ ਸਮਰ ਕੈਂਪ ਸਫਲਤਾਪੂਰਕ ਸਮਾਪਤ ਹੋਇਆ। ਕੈਂਪ ਦੀ ਸ਼ੁਰੂਆਤ ਰੋਚਕਤਾ ਅਤੇ ਮਨੋਰੰਜਕ ਗਤੀਵਿਧੀਆਂ ਨਾਲ ਹੋਈ। ਫਾਇਰਲੈੱਸ ਕੁਕਿੰਗ ਤੋਂ ਲੈ ਕੇ ਨੇਲ ਆਰਟ ਅਤੇ ਮਹਿੰਦੀ ਵਰਗੀਆਂ ਕਲਾ ਗਤੀਵਿਧੀਆਂ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਨੂੰ ਉਭਾਰਿਆ। ‘ਬੈਸਟ ਆਉਟ ਆਫ਼ ਵੇਸਟ’ ਪੇਪਰ ਬੈਗ ਬਣਾਉਣ ਅਤੇ ਰੁੱਖ ਲਗਾਉਣ ਵਰਗੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਪਨਾ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਦਿਖਾਈ। ਕੈਂਪ ਦੌਰਾਨ ਗੀਤ-ਸੰਗੀਤ ਅਤੇ ਨਾਚ-ਭੰਗੜੇ ਦੀ ਧੁਨ ਵਿਚ ਮੌਜ-ਮਸਤੀ ਛਾਈ ਰਹੀ। ਆਖਰੀ ਦਿਨ ਪੂਲ ਪਾਰਟੀ, ਸਨਮਾਨ ਪੱਤਰ ਅਤੇ ਧੰਨਵਾਦੀ ਪਲਾਂ ਨਾਲ ਭਰਪੂਰ ਰਿਹਾ। ਮਿਸ ਨੀਲਮ, ਮਿਸ ਰਮਨੀਤ ਅਤੇ ਮਿਸਟਰ ਡੇਵਿਡ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਕੂਲ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਸੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਮੀਨਾਕਸੀ ਸੂਦ ਨੇ ਕਿਹਾ ਕਿ ਇਹ ਸਮਰ ਕੈਂਪ ਸਿੱਖਣ, ਮੌਜ-ਮਸਤੀ ਅਤੇ ਯਾਦਗਾਰ ਲਹਿਰਾਂ ਨਾਲ ਭਰਪੂਰ ਰਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਇੱਕ ਅਨਮੁੱਲਾ ਅਨੁਭਵ ਰਿਹਾ ਜਿਸ ਵਿੱਚ ਵਿਦਿਆਰਥੀਆਂ ਦਾ ਸਰਬ-ਪੱਖੀ ਵਿਕਾਸ ਹੋਇਆ ਹੈ ਅਤੇ ਉਨਾਂ ਨੇ ਇਸ ਕੈਂਪ ਵਿੱਚ ਬਹੁਤ ਕੁਝ ਸਿੱਖਿਆ ਹੈ ਅਤੇ ਹਰ ਸਾਲ ਟੈਗੋਰ ਇੰਟਰਨੈਸ਼ਨਲ ਸਕੂਲ ਇਸੇ ਤਰ੍ਹਾਂ ਹੀ ਨਵੇਂ ਤਰੀਕੇ ਦੇ ਕੈਂਪ ਲਗਾਏਗਾ। -ਪੱਤਰ ਪ੍ਰੇਰਕ

Advertisement
Author Image

Advertisement