ਲਹਿਰਾਗਾਗਾ: ਇਥੇ ਬੇਸਹਾਰਾ ਜੀਵ ਜੰਤੂ ਵੈਲਫੇਅਰ ਸੁਸਾਇਟੀ ਅਤੇ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਰਾਕੇਸ਼ ਬਾਂਸਲ ਅਤੇ ਰਾਜ ਸ਼ਰਮਾ ਦੀ ਪ੍ਰਧਾਨਗੀ ਵਿੱਚ ਚੈਰੀਟੇਬਲ ਮੈਡੀਕਲ ਕੈਂਪ ਅਤੇ ਦਵਾਈਆਂ ਦਾ ਲੰਗਰ ਲਗਵਾਇਆ ਗਿਆ। ਇਸ ਮੌਕੇ ਗੁਰਸੇਵਕ ਸਿੰਘ ਗਾਗਾ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ ਨੇ ਆਪਣੇ ਸਾਥੀਆਂ ਨਾਲ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਕੈਂਪ ਵਿੱਚ ਡਾ. ਆਸਥਾ ਸਿੰਗਲਾ ਅਤੇ ਡਾ. ਕਾਰਤਿਕ ਜੈਨ ਦੁਆਰਾ 100 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਅਸ਼ੋਕ ਜਿੰਦਲ ਸਕੱਤਰ, ਕੁਲਭੂਸ਼ਨ ਖ਼ਜ਼ਾਨਚੀ, ਕਪਿਲ ਸਿੰਗਲਾ ਐੱਮ ਫਾਰਮਾ, ਡਾ. ਸੌਰਵ ਗਰਗ, ਸੁਸ਼ੀਲ ਸ਼ੀਲਾ, ਰਿੰਕੂ ਨੰਬਰਦਾਰ, ਦੀਪਕ ਸਿੰਗਲਾ, ਵਕੀਲ ਚੰਦ, ਡਾ. ਸੌਰਵ ਵੈਟਨਰੀ ਅਤੇ ਹੋਰ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ