ਕੈਂਪ ’ਚ 250 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
ਖੇਤਰੀ ਪ੍ਰਤੀਨਿਧ
ਪਟਿਆਲਾ, 8 ਜੂਨ
ਸਨੌਰ ਇਲਾਕੇ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਕਲੱਬ ਸਮਾਜ ਕਲਿਆਣ ਕਲੱਬ ਵੱਲੋਂ ਕਲੱਬ ਦੇ ਪ੍ਰਧਾਨ ਵਰਿੰਦਰ ਬੱਲੂ ਦੀ ਅਗਵਾਈ ਹੇਠਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈੱਕਅੱਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਇਸ ਦੌਰਾਨ ‘ਗਲੋਬਲ ਅੱਖਾਂ ਦਾ ਹਸਪਤਾਲ’ ਐਸਐਸਟੀ ਨਗਰ ਪਟਿਆਲਾ ਦੇ ਡਾ. ਮਨਪ੍ਰੀਤ ਸਿੰਘ ਤੇ ਟੀਮ ਵੱਲੋਂ 250 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਇਸ ਦੌਰਾਨ ਚਿੱਟੇ ਮੋਤੀਏ ਦੇ ਅਪਰੇਸ਼ਨ ਲਈ 55 ਮਰੀਜ਼ਾਂ ਦੀ ਚੋਣ ਕੀਤੀ ਗਈ। ਪ੍ਰਧਾਨ ਵਰਿੰਦਰ ਬੱੱਲੂ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਅਪਰੇਸ਼ਨ 9 ਜੂਨ ਨੂੰ ਗਲੋਬਲ ਅੱਖਾਂ ਦੇ ਹਸਪਤਾਲ ਐਸਐਸਟੀ ਨਗਰ ਪਟਿਆਲਾ ਵਿਖੇ ਕੀਤੇ ਜਾਣਗੇ। ਇਸ ਮੌਕੇ ਕੈਂਪ ਵਿੱਚ ਪਹੁੰਚੇ ਮਰੀਜ਼ਾਂ ਲਈ ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਕਲੱਬ ਪ੍ਰਧਾਨ ਵਰਿੰਦਰ ਬੱਲੂ ਤੋਂ ਇਲਾਵਾ ਕਲੱਬ ਦੇ ਮੀਤ ਪ੍ਰਧਾਨ ਦਵਿੰਦਰ ਰਿੰਕੂ, ਸਟੇਜ ਸੈਕਟਰੀ ਜਗਦੀਪ ਵਿੱਕੀ, ਕੁਲਵਿੰਦਰ ਕੋਚ, ਮਨਦੀਪ ਮਨੂ ਚਰਨਜੀਤ ਚੰਨੀ, ਕੁਲਵੀਰ ਮੰਗੂ, ਗੁਰਵਿੰਦਰ ਮਿੱਠੂ, ਗੁਰਵੀਰ ਬੱਟੂ , ਗੁਰਵਿੰਦਰ ਰਿੰਕੂ ਆਦਿ ਵੀ ਮੌਜੂਦ ਸਨ।